ਦੂਰ ਰਹਿੰਦੇ ਦਿਲ ਦੇ ਕਰੀਬੀਆਂ ਨੂੰ ਯਾਦ ਕਰਵਾਉਂਦਾ ਹੈ ਪਰਦੀਪ ਸਰਾਂ ਦਾ ਗੀਤ 'ਚੰਨਾ'

Written by  Aaseen Khan   |  June 14th 2019 11:06 AM  |  Updated: June 14th 2019 11:06 AM

ਦੂਰ ਰਹਿੰਦੇ ਦਿਲ ਦੇ ਕਰੀਬੀਆਂ ਨੂੰ ਯਾਦ ਕਰਵਾਉਂਦਾ ਹੈ ਪਰਦੀਪ ਸਰਾਂ ਦਾ ਗੀਤ 'ਚੰਨਾ'

ਪੀਟੀਸੀ ਰਿਕਾਰਡਜ਼ ਵੱਲੋਂ ਪੰਜਾਬੀ ਸੰਗੀਤ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਲਈ ਹਰ ਹਫ਼ਤੇ ਗੀਤ ਰਿਲੀਜ਼ ਕੀਤੇ ਜਾਂਦੇ ਹਨ। ਇਸ ਵਾਰ ਨਾਮਵਰ ਗਾਇਕ ਪਰਦੀਪ ਸਰਾਂ ਦੀ ਸੁਰੀਲੀ ਅਵਾਜ਼ 'ਚ ਨਵਾਂ ਗੀਤ 'ਚੰਨਾ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਸੁਣ ਕੇ ਹਰ ਕਿਸੇ ਦੀ ਰੂਹ ਨੂੰ ਸਕੂਨ ਪਹੁੰਚਦਾ ਹੋਵੇਗਾ ਅਤੇ ਦੂਰ ਗਏ ਕਰੀਬੀਆਂ ਦੀ ਯਾਦ ਵੀ ਕਰਵਾਉਂਦਾ ਹੈ। ਪਰਦੀਪ ਸਰਾਂ ਵੱਲੋਂ ਪੀਟੀਸੀ ਸਟੂਡੀਓ 'ਚ ਇਹ ਗੀਤ ਗਾਇਆ ਗਿਆ ਹੈ ਜਿਸ ਨੂੰ ਤੇਜਵੰਤ ਕਿੱਟੂ ਹੋਰਾਂ ਨੇ ਸ਼ਾਨਦਾਰ ਸੰਗੀਤ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ : ਸ਼ਿੱਪਰਾ ਗੋਇਲ ਤੇ ਰੌਸ਼ਨ ਪ੍ਰਿੰਸ ਦੀ ਅਵਾਜ਼ 'ਚ 'ਮੁੰਡਾ ਫਰੀਦਕੋਟੀਆ' ਫ਼ਿਲਮ ਦਾ ਗੀਤ ਹੋਇਆ ਰਿਲੀਜ਼

ਗਾਇਕ ਪਰਦੀਪ ਸਰਾਂ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਆਪਣੀ ਅਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। 2017 ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ ਹੈਰੀ ਮੈੱਟ ਸੇਜ਼ਲ ‘ਚ ਪਰਿੰਦੇ ਨਾਮ ਦਾ ਸ਼ਾਨਦਾਰ ਗਾਣਾ ਗਾ ਚੁੱਕੇ ਹਨ। ਇਸ ਤੋਂ ਇਲਾਵਾ ਦਾਦੇ ਦੀ ਬੰਦੂਕ,ਗੋਲਡ ਡਿੱਗਰ ਅਤੇ ਪੀਟੀਸੀ ਸਟੂਡੀਓ ‘ਚ ਘੜਾ ਵੱਜਦਾ ਵਰਗੇ ਹਿੱਟ ਗੀਤ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network