ਪਰਮੀਸ਼ ਵਰਮਾ ਨੇ ਲਈ ਨਵੀਂ ਸਫਾਰੀ, ਤਸਵੀਰਾਂ ਸਾਝੀਆਂ ਕਰਕੇ ਪੁਰਾਣੇ ਦਿਨ ਕੀਤੇ ਯਾਦ

written by Rupinder Kaler | February 26, 2021

ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਨੇ ਨਵੀਂ ਸਫਾਰੀ ਲਈ ਹੈ । ਜਿਸ ਦੀਆ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪਰਮੀਸ਼ ਵਰਮਾ ਨੇ ਆਪਣੇ ਪੁਰਾਣੇ ਦਿਨ ਵੀ ਯਾਦ ਕੀਤੇ ਹਨ ।

Image from parmish verma's instagram
ਹੋਰ ਪੜ੍ਹੋ : ਸਰਦੂਲ ਸਿਕੰਦਰ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਗੁਰਦਾਸ ਮਾਨ ਸਮੇਤ ਵੱਡੀਆਂ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
Image from parmish verma's instagram
ਪਰਮੀਸ਼ ਨੇ ਆਪਣੀ ਉਹ ਤਸਵੀਰ ਵੀ ਸਾਂਝੀ ਕੀਤੀ ਹੈ ਜਦੋਂ ਉਹਨਾਂ ਕੋਲ ਪੁਰਾਣੇ ਮਾਡਲ ਦੀ ਸਫਾਰੀ ਕਾਰ ਹੁੰਦੀ ਸੀ । ਉਹਨਾਂ ਦਿਨਾਂ ਵਿੱਚ ਉਸ ਖੂਬ ਸੰਘਰਸ਼ ਕਰ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।
Image from parmish verma's instagram
ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਪਰਮੀਸ਼ ਨੂੰ ਨਵੀਂ ਸਫਾਰੀ ਦੀ ਵਧਾਈ ਵੀ ਦਿੱਤੀ ਜਾ ਰਹੀ ਹੈ । ਲੋਕ ਲਗਾਤਾਰ ਕਮੈਂਟ ਕਰ ਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਤੇ ਗਾਣੇ ਦਿੱਤੇ ਹਨ ।

0 Comments
0

You may also like