ਮੰਦਿਰਾ ਬੇਦੀ ਨੂੰ ਟਰੋਲ ਕਰਨ ਵਾਲਿਆਂ ਦੀ ਪਰਮੀਸ਼ ਵਰਮਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ …!

written by Rupinder Kaler | July 12, 2021

ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦੇ ਅੰਤਿਮ ਸਸਕਾਰ ਮੌਕੇ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੈ ਕੇ ਕੁਝ ਲੋਕ ਮੰਦਿਰਾ ਨੂੰ ਟਰੋਲ ਕਰ ਰਹੇ ਹਨ । ਜਿਸ ਨੂੰ ਲੈ ਕੇ ਵੱਖ ਵੱਖ ਲੋਕਾਂ ਦੇ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ । ਦਰਅਸਲ ਮੰਦਿਰਾ ਆਪਣੇ ਪਤੀ ਦੇ ਅੰਤਿਮ ਸਸਕਾਰ ਦੀਆਂ ਕੁਝ ਰਸ਼ਮਾ ਨਿਭਾੳਂੁਦੀ ਨਜ਼ਰ ਆ ਰਹੀ ਹੈ । ਇਹਨਾਂ ਵੀਡੀਓ ਤੇ ਤਸਵੀਰਾਂ ਨੂੰ ਲੈ ਕੇ ਮੰਦਿਰਾ ਲਗਤਾਰ ਟਰੋਲਰ ਦੇ ਨਿਸ਼ਾਨੇ ਤੇ ਹੈ ।

Pic Courtesy: Instagram
ਹੋਰ ਪੜ੍ਹੋ : ਮਾਂ ਨੇ ਆਪਣੇ ਗਹਿਣੇ ਵੇਚ ਕੇ ਭਵਾਨੀ ਦੇਵੀ ਨੂੰ ਸਿਖਾਈ ਤਲਵਾਰਬਾਜ਼ੀ, ਓਲੰਪਿਕ ‘ਚ ਲਵੇਗੀ ਹਿੱਸਾ
Pic Courtesy: Instagram
  ਇਸ ਸਭ ਨੂੰ ਦੇਖਦੇ ਹੋਏ ਪੰਜਾਬੀ ਅਦਾਕਾਰ ਪਰਮੀਸ਼ ਵਰਮਾ ਮੰਦਿਰਾ ਦੇ ਬਚਾਅ ਵਿੱਚ ਅੱਗੇ ਆਏ ਹਨ । ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਟਰੋਲਰ ਦੀ ਬੋਲਤੀ ਬੰਦ ਕਰ ਦਿੱਤੀ ਹੈ । ਉਹਨਾਂ ਨੇ ਲਿਖਿਆ ਹੈ ‘ਮੈਂ ਇਹ ਦੇਖ ਕੇ ਦੁਖੀ ਹਾਂ ਕਿ ਲੋਕ ਮੰਦਿਰਾ ਨੂੰ ਟਰੋਲ ਕਰ ਰਹੇ ਹਨ ਕਿਉਂਕਿ ਉਸ ਨੇ ਆਪਣੇ ਪਤੀ ਦੀਆਂ ਅੰਤਿਮ ਰਸਮਾਂ ਨੂੰ ਨਿਭਾਇਆ ਹੈ ।
Pic Courtesy: Instagram
ਜਿਸ ਕਿਸੇ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਚਲਾ ਗਿਆ ਹੈ, ਉਸ ਲਈ ਜੇ ਤੁਸੀਂ ਹਮਦਰਦੀ ਨਹੀ ਦਿਖਾ ਸਕਦੇ ਤਾਂ ਉਸ ਦੀ ਮਾੜੇ ਸਮੇਂ ਵਿੱਚ ਬੇਇੱਜ਼ਤੀ ਵੀ ਨਾ ਕਰੋ …ਤੁਸੀਂ ਕੌਣ ਹੁੰਦੇ ਹੋ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਣ ਵਾਲੇ । ਇਸ ਨਾਲ ਕੀ ਫਰਕ ਪੈਂਦਾ ਹੈ ਕਿ ਕਿਸੇ ਦੀ ਪਤਨੀ ਜਾਂ ਧੀ ਨੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ ਹਨ’ ।

0 Comments
0

You may also like