ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪਰਮੀਸ਼ ਵਰਮਾ ਨੇ ਸ਼ੈਰੀ ਮਾਨ ’ਤੇ ਕੱਢੀ ਭੜਾਸ, ਪਰਮੀਸ਼ ਵਰਮਾ ਦੇ ਵਿਆਹ ’ਤੇ ਸ਼ੁਰੂ ਹੋਇਆ ਸੀ ਵਿਵਾਦ

written by Rupinder Kaler | October 22, 2021

ਪੰਜਾਬੀ ਗਾਇਕ Parmish Verma ਨੇ ਹਾਲ ਹੀ ਵਿੱਚ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ । ਪਰਮੀਸ਼ ਨੇ ਗੀਤ ਗਰੇਵਾਲ ਨਾਲ ਵਿਆਹ ਕਰਵਾਇਆ ਹੈ ।ਪਰ ਇਸ ਵਿਆਹ ਤੇ ਪਰਮੀਸ਼ ਵਰਮਾ ਤੇ ਉਹਨਾਂ ਦੇ ਦੋਸਤ ਸ਼ੈਰੀ ਮਾਨ ਵਿਚਾਲੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ । ਦੋਵੇਂ ਗਾਇਕ ਸੋਸ਼ਲ ਮੀਡੀਆ ਤੇ ਇੱਕ ਦੂਜੇ ਤੇ ਭੜਾਸ ਕੱਢ ਰਹੇ ਹਨ । ਹਾਲ ਹੀ ਵਿੱਚ ਪਰਮੀਸ਼ ਵਰਮਾ ਨੇ ਆਪਣੇ ਇਸਟਾਗ੍ਰਾਮ ਤੇ ਇੱਕ ਸਟੋਰੀ ਸਾਂਝੀ ਕਰਕੇ ਸ਼ੈਰੀ ਮਾਨ ’ਤੇ ਗੁੱਸਾ ਜਾਹਿਰ ਕੀਤਾ ਹੈ ।

ਹੋਰ ਪੜ੍ਹੋ :

ਸੀਬੀਐਸਈ ਨੇ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਿਆ, ਗੈਵੀ ਚਾਹਲ ਨੇ ਵੀਡੀਓ ਸਾਂਝਾ ਕਰਕੇ ਜਤਾਇਆ ਰੋਸ

Parmish Verma ਨੇ ਆਪਣੀ ਸਟੋਰੀ ਵਿੱਚ ਲਿਖਿਆ ਹੈ ‘ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ …ਪੰਜ ਸਾਲ ਭਰਾ ਵਾਲੀ ਇੱਜ਼ਤ ਦਿੱਤੀ ਹੈ …ਇੱਕ ਵਾਰ ਮਾਂ ਭੈਣ ਦੀ ਗਾਲ ਸੁਣ ਲਈ, ਅਗਲੀ ਵਾਰ ਸੋਚ ਕੇ । ਮੇਰੀ ਮਾਂ ਦੀ ਨਹੀਂ ਨਾ ਸਹੀ, ਜੇ ਆਪਣੀ ਮਾਂ ਦੀ ਰਿਸਪੈਕਟ ਕਰਦਾ ਤਾਂ ਉਸ ਦੀ ਸਹੁੰ ਖਾ ਕੇ ਸੱਚ ਦੱਸੀ, ਫੋਨ ਤੇ ਇਨਵਾਈਟ ਦੇਣ ਤੋਂ ਚਾਰ ਦਿਨ ਪਹਿਲਾਂ ਦੱਸਿਆ ਸੀ ਕੇ ਨਹੀਂ ! ਕਿ ਭਾਈ ਫੈਮਿਲੀ ਦੇ ਕਿਸੇ ਮੈਂਬਰ ਕੋਲ ਫੋਨ ਨਹੀਂ ਹੋਣਾ । ਨਾ ਲੈ ਕੇ ਆਇਓ 130 ਬੰਦਿਆ ਵਿੱਚੋਂ ਤੂੰ ਬਾਈ ਇੱਕਲਾ ਸਟਾਰ ਸੀ ? ਨਾਲੇ ਵਿਆਹ ਦੇਖਣ ਆਇਆ ਸੀ , ਆਸ਼ੀਰਵਾਦ ਦੇਣ ਆਇਆ ਸੀ ਕੇ ਸਟੰਟ ਖੇਡਣ ? ਜੇ ਫੋਨ ਤੇਰੇ ਕੋਲ ਹੁੰਦਾ ਤਾਂ ਕੱਢਣਾ ਫਿਰ ਵੀ ਤੂੰ ਜਲੂਸ ਹੀ ਸੀ ।

ਜਦੋਂ ਯਾਰੀ ਲੱਗ ਜਾਵੇ ਕੀ ਰੌਲੇ ਜੱਟਾਂ ਪੱਟਾਂ ਦੇ । ਦਿਲ ਵਿੱਚ ਜ਼ਹਿਰ ਲੈ ਕੇ ਫ਼ਿਰਦਾ …ਗਾਣੇ ਯਾਰ ਅਣਮੁੱਲੇ ..ਏਨੀਂ ਨਫਰਤ ? ਤੇਰੀ ਬੇਬੇ ਨੂੰ ਮੈਂ ਵੀ ਬੇਬੇ ਕਿਹਾ ਸੀ …ਯਾਰਾਂ ਵਾਲੀ ਕਰਦਾ ਗੁੱਸਾ ਜਿੰਨਾ ਮਰਜ਼ੀ ਕਰਦਾ , ਸਿਰ ਮੱਥੇ । ਪਰ ਜਦੋਂ ਤੂੰ ਲਾਈਵ ਹੋ ਕੇ ਗਾਲਾਂ ਕੱਢੀਆਂ ਦਿਲ ਦੁਖਿਆ , ਤੂੰ ਨਜ਼ਰਾਂ ਤੋਂ ਗਿਰ ਗਿਆ ਬਾਈ’ । ਪਰਮੀਸ਼ ਵਰਮਾ ਨੇ ਆਪਣੀ ਇਸ ਪੋਸਟ ਵਿੱਚ ਸ਼ੈਰੀ ਮਾਨ ਤੇ ਰੱਜ ਕੇ ਭੜਾਸ ਕੱਢੀ ਹੈ । ਪਰਮੀਸ਼ ਵਰਮਾ ਦੀ ਇਸ ਪੋਸਟ ਤੇ ਸ਼ੈਰੀ ਮਾਨ ਕੀ ਜਵਾਬ ਦਿੰਦਾ ਹੈ ਇਹ ਆਉਣ ਵਾਲਾਂ ਸਮਾਂ ਦੱਸੇਗਾ ।

ਤੁਹਾਨੂੰ ਦੱਸ ਦਿੰਦੇ ਹਾਂ ਕਿ Parmish Verma ਦੇ ਵਿਆਹ ਵਿੱਚ ਸ਼ੈਰੀ ਮਾਨ ਵੀ ਪਹੁੰਚੇ ਸਨ, ਪਰ ਸ਼ੈਰੀ ਇਸ ਵਿਆਹ ਵਿੱਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਏ ਸਨ ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ਵਿੱਚ ਸ਼ੈਰੀ ਦੀ ਆਉਭਗਤ ਨਹੀਂ ਸੀ ਕੀਤੀ । Sharry Maan ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ, ਇਹ ਸੀ ਕਿ ਉਹਨਾਂ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ । ਇਸ ਸਭ ਤੋਂ ਸ਼ੈਰੀ ਪਰਮੀਸ਼ ਤੋਂ ਏਨੇਂ ਨਰਾਜ਼ ਹੋਏ ਕਿ ਉਹਨਾਂ ਨੇ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ ।

You may also like