ਪਰਮੀਸ਼ ਵਰਮਾ ਨੇ ਖਰੀਦੀ Rolls Royce Wraith, ਤਸਵੀਰਾਂ ਕੀਤੀਆਂ ਸਾਂਝੀਆਂ

written by Rupinder Kaler | June 01, 2021

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਮਹਿੰਗੀਆਂ ਗੱਡੀਆਂ ਦਾ ਬਹੁਤ ਸ਼ੌਂਕ ਹੈ, ਇਸੇ ਲਈ ਉਹਨਾਂ ਦੇ ਗੈਰੇਜ ਵਿੱਚ ਕਈ ਮਹਿੰਗੀਆਂ ਕਾਰਾਂ ਹਨ । ਉਹਨਾਂ ਦੀਆਂ ਕਾਰਾਂ ਦੇ ਕਾਫਿਲੇ ਵਿੱਚ ਹੁਣ ਇੱਕ ਹੋਰ ਮਹਿੰਗੀ ਗੱਡੀ ਸ਼ਾਮਿਲ ਹੋ ਗਈ ਹੈ । ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

Pic Courtesy: Instagram
ਹੋਰ ਪੜ੍ਹੋ : ਪ੍ਰਸਿੱਧ ਟੀਵੀ ਸੀਰੀਅਲ ‘ਟਾਰਜ਼ਨ’ ‘ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਜੋਅ ਲਾਰਾ ਦਾ ਦਿਹਾਂਤ
Pic Courtesy: Instagram
ਗੱਡੀ ਦੀ ਗੱਲ ਕੀਤੀ ਜਾਵੇ ਤਾਂ ਇਹ ਗੱਡੀ ਰੋਲਸ ਰਾਇਸ ਰੇਥ ਹੈ, ਜਿਸ ਦੀ ਭਾਰਤ ਵਿੱਚ ਕੀਮਤ 5 ਕਰੋੜ ਹੈ । ਪਰਮੀਸ਼ ਨੇ ਇਹ ਕਾਰ ਆਪਣੇ ਮੁਤਾਬਿਕ ਤਿਆਰ ਕਰਵਾਈ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕੰਪਨੀ ਦਾ ਧੰਨਵਾਦ ਵੀ ਕੀਤਾ ਹੈ ।
Pic Courtesy: Instagram
ਪਰਮੀਸ਼ ਦੇ ਪ੍ਰਸ਼ੰਸਕ ਉਸ ਨੂੰ ਨਵੀਂ ਗੱਡੀ ਦੀ ਵਧਾਈ ਦੇ ਰਹੇ ਹਨ । ਪਰਮੀਸ਼ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ ਖੂਬ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like