ਪੰਜਾਬੀ ਫ਼ਿਲਮ 'ਸਿੰਘਮ' 'ਚ ਐਕਸ਼ਨ ਸੀਨ ਫ਼ਿਲਮਾਉਣ ਲਈ ਪਰਮੀਸ਼ ਵਰਮਾ ਨੂੰ ਹਰ ਰੋਜ਼ ਦਿੱਤੀ ਗਈ 10 ਘੰਟੇ ਟ੍ਰੇਨਿੰਗ !

Written by  Rupinder Kaler   |  July 27th 2019 11:05 AM  |  Updated: July 27th 2019 11:05 AM

ਪੰਜਾਬੀ ਫ਼ਿਲਮ 'ਸਿੰਘਮ' 'ਚ ਐਕਸ਼ਨ ਸੀਨ ਫ਼ਿਲਮਾਉਣ ਲਈ ਪਰਮੀਸ਼ ਵਰਮਾ ਨੂੰ ਹਰ ਰੋਜ਼ ਦਿੱਤੀ ਗਈ 10 ਘੰਟੇ ਟ੍ਰੇਨਿੰਗ !

ਪਾਲੀਵੁੱਡ ਅਦਾਕਾਰ ਪਰਮੀਸ਼ ਵਰਮਾ ਅਜੈ ਦੇਵਗਨ ਦੀ ਫ਼ਿਲਮ ਸਿੰਘਮ ਦਾ ਪੰਜਾਬੀ ਰੀਮੇਕ ਛੇਤੀ ਹੀ ਵੱਡੇ ਪਰਦੇ ਤੇ ਲੈ ਕੇ ਆ ਰਹੇ ਹਨ । ਇਸ ਫ਼ਿਲਮ ਵਿੱਚ ਪਰਮੀਸ਼ ਵਰਮਾ ਇੱਕ ਇਮਾਨਦਾਰ ਪੁਲਿਸ ਅਫ਼ਸਰ ਦਿਲਸ਼ੇਰ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ । ਇਸ ਫ਼ਿਲਮ ਦਾ ਨਿਰਮਾਣ ਖੁਦ ਅਜੈ ਦੇਵਗਨ ਤੇ ਟੀ-ਸੀਰੀਜ਼ ਨੇ ਕੀਤਾ ਹੈ । ਨਵਨੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਸਿੰਘਮ ਤੋਂ ਥੋੜੀ ਹੱਟ ਕੇ ਹੈ । ਪੰਜਾਬੀ ਵਿੱਚ ਇਸ ਫ਼ਿਲਮ ਦਾ ਬਣਨਾ ਆਪਣੇ ਆਪ ਵਿੱਚ ਖ਼ਾਸ ਗੱਲ ਹੈ ।

https://www.instagram.com/p/B0QrHBHhnh6/

ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਰੋਲ ਨਿਭਾਉਣ ਲਈ ਪਰਮੀਸ਼ ਵਰਮਾ ਨੂੰ ਖ਼ਾਸੀ ਮਿਹਨਤ ਕਰਨੀ ਪਈ ਹੈ, ਜਿਸ ਦਾ ਅੰਦਾਜ਼ਾ ਪਰਮੀਸ਼ ਵਰਮਾ ਦੇ ਮਸਲ ਤੋਂ ਲਗਾਇਆ ਜਾ ਸਕਦਾ ਹੈ । ਇਸ ਫ਼ਿਲਮ ਵਿੱਚ ਸਟੰਟ ਸੀਨ ਨੂੰ ਫ਼ਿਲਮਾਉਣ ਲਈ ਵੀ ਪਰਮੀਸ਼ ਨੂੰ ਕਾਫ਼ੀ ਪਸੀਨਾ ਵਹਾਉਣਾ ਪਿਆ ਹੈ । ਖਬਰਾਂ ਮੁਤਾਬਿਕ ਪਰਮੀਸ਼ ਨੂੰ ਸਟੰਟ ਸੀਨ ਲਈ ਹਰ ਰੋਜ਼ 1੦ ਘੰਟੇ ਟ੍ਰੇਨਿੰਗ ਦਿੱਤੀ ਜਾਂਦੀ ਸੀ ।

https://www.instagram.com/p/BzsuBb4hj5c/

ਇਸ ਸਬੰਧ ਵਿੱਚ ਪਰਮੀਸ਼ ਵਰਮਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ ਹੈ । ਆਪਣੇ ਇੰਸਟਾਗ੍ਰਾਮ ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪਰਮੀਸ਼ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ '1੦ ਘੰਟੇ ਰੋਜ਼ ਟ੍ਰੇਨਿੰਗ ਦੇ ਉਸ ਨੂੰ ਬਹੁਤ ਥਕਾ ਦਿੰਦੇ ਸਨ ਤੇ ਉਸ ਦਾ ਅੰਗ-ਅੰਗ ਦੁਖਦਾ ਸੀ , ਪਰ ਉਸ ਨੇ ਇਸ ਟ੍ਰੇਨਿੰਗ ਦੇ ਹਰ ਮਿੰਟ ਦਾ ਆਨੰਦ ਮਾਣਿਆ'

https://www.instagram.com/p/B0IbyBNhczN/?utm_source=ig_embed

ਇਸ ਫ਼ਿਲਮ ਵਿੱਚ ਸੋਨਮ ਬਾਜਵਾ ਪਰਮੀਸ਼ ਵਰਮਾ ਦੇ ਨਾਲ ਲੀਡ ਰੋਲ ਵਿੱਚ ਹੈ । ਇਸ ਫ਼ਿਲਮ ਨਾਲ ਜੁੜਿਆ ਹਰ ਸਖਸ਼ ਫ਼ਿਲਮ ਦੀ ਪ੍ਰਮੋਸ਼ਨ ਕਰਨ ਵਿੱਚ ਜੁਟ ਗਿਆ ਹੈ । ਇੱਥੋਂ ਤੱਕ ਕਿ ਅਜੈ ਦੇਵਗਨ ਵੀ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ ਹਾਲ ਹੀ ਵਿੱਚ ਉਹਨਾਂ ਨੇ ਬਾਲੀਵੁੱਡ ਫ਼ਿਲਮ ਸਿੰਘਮ ਦੇ 8 ਸਾਲ ਹੋਣ ਤੇ ਜਸ਼ਨ ਮਨਾਇਆ ਸੀ । ਇਸ ਜਸ਼ਨ ਵਿੱਚ ਪੰਜਾਬੀ ਸਿੰਘਮ ਦੇ ਸਿਤਾਰੇ ਵੀ ਪਹੁੰਚੇ ਸਨ ।

https://www.instagram.com/p/Bz71BJHhDFD/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network