ਪਰਮੀਸ਼ ਵਰਮਾ ਨੇ ਆਪਣੇ ਪਿਤਾ ਦੇ ਨਾਲ ਨਵੀਂ ਫ਼ਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ

written by Shaminder | April 22, 2021 03:31pm

ਪਰਮੀਸ਼ ਵਰਮਾ ਨੇ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ।ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਜਿਸ ਦੀ ਇੱਕ ਤਸਵੀਰ ਵੀ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ ।

Parmish Image Source: Instagram

ਹੋਰ ਪੜ੍ਹੋ :  ਰੇਖਾ ਨੇ ਦਿੱਲੀ ਦੇ ਇਸ ਬਿਜਨੇਸਮੈਨ ਨਾਲ ਰਚਾਇਆ ਸੀ ਵਿਆਹ, ਇਸ ਵਜ੍ਹਾ ਕਰਕੇ ਟੁੱਟ ਗਿਆ ਸੀ ਵਿਆਹ 

Image From Parmish Verma Instagram

ਪਰਮੀਸ਼ ਵਰਮਾ ਦੀ ਆਉਣ ਵਾਲੀ ਫਿਲਮ “ਮੈਂ ਤੇ ਬਾਪੂ” ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ। ਇਸ ਫਿਲਮ ਨਾਲ ਪਰਮੀਸ਼ ਵਰਮਾ ਪਹਿਲੀ ਵਾਰ ਆਪਣੇ ਪਿਤਾ ਡਾ. ਸਤੀਸ਼ ਵਰਮਾ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

Parmish Verma Image Source: Instagram

ਸਤੀਸ਼ ਵਰਮਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਫਿਲਮ “ਮੈਂ ਤੇ ਬਾਪੂ” ਵਿੱਚ ਇਹੋ ਦੋਵੇਂ ਬਾਪ ਬੇਟੇ ਦੇ ਕਿਰਦਾਰ 'ਚ ਹੀ ਨਜ਼ਰ ਆਉਣਗੇ। ਪਰਮੀਸ਼ ਦੇ ਆਪੌਜ਼ਿਟ ਇਸ ਫਿਲਮ 'ਚ ਸੰਜੀਦਾ ਸ਼ੇਖ ਨਜ਼ਰ ਆਏਗੀ।

ਸੰਜੀਦਾ ਸ਼ੇਖ ਨੇ ਫਿਲਮ ਅਸ਼ਕੇ ਨਾਲ ਆਪਣਾ ਪੰਜਾਬੀ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਸੰਜੀਦਾ ਦੀ ਇਹ ਦੂਸਰੀ ਫਿਲਮ ਹੋਵੇਗੀ।

You may also like