ਜਿੰਮ 'ਚ ਵਰਕਾਊਟ ਕਰਦੇ ਨਜ਼ਰ ਆਏ ਪਰਮੀਸ਼ ਵਰਮਾ, ਤਸਵੀਰ ਸ਼ੇਅਰ ਕਰ ਆਖੀ ਇਹ ਗੱਲ

written by Pushp Raj | October 22, 2022 09:53am

Parmish Verma News: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਕੁਝ ਸਮਾਂ ਪਹਿਲਾਂ ਹੀ ਪਿਤਾ ਬਣੇ ਹਨ। ਇਨ੍ਹੀਂ ਦਿਨੀਂ ਉਹ ਪਿਤਾ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਪਰਮੀਸ਼ ਵਰਮਾ ਨੇ ਆਪਣੀ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

Parmish Verma enjoys fatherhood and kisses his little daughter [See Picture] Image Source: Instagram
ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਦਾਕਾਰ ਆਪਣੀ ਜ਼ਿੰਦਗੀ ਨਾਲ ਸਬੰਧਤ ਹਰ ਅਪਡੇਟ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ 'ਚ ਪਰਮੀਸ਼ ਨੇ ਆਪਣੇ ਇੰਸਟਾ ਹੈਂਡਲ ’ਤੇ ਪੋਸਟ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

image from instagram

ਇਹ ਪੋਸਟ ਵਿੱਚ ਪਰਮੀਸ਼ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਪਰਮੀਸ਼ ਜਿੰਮ ’ਚ ਵਰਕਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਸ਼ਾਨਦਾਰ ਕੈਪਸ਼ਨ ਵੀ ਲਿਖੀ ਹੈ। ਪਰਮੀਸ਼ ਵਰਮਾ ਨੇ ਕੈਪਸ਼ਨ ਵਿੱਚ ਲਿਖਿਆ, ‘ਅਸੀਂ ਅਸਫ਼ਲ ਹੁੰਦੇ ਹਾਂ ਕਿਉਂਕਿ ਮਹਾਨਤਾ ਦੀਆਂ ਮੰਗਾਂ ਬਹੁਤ ਵੱਡੀਆਂ ਹਨ ਅਤੇ ਅਸਫ਼ਲਤਾ ਦੀਆਂ, ਕੋਈ ਨਹੀਂ।’

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੇ ਕੁਝ ਹਫ਼ਤੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਦੇ ਚਿਹਰੇ ਤੋਂ ਸਟਾਈਲਿਸ਼ ਦਾੜ੍ਹੀ ਅਤੇ ਮੁੱਛਾਂ ਗਾਇਬ ਨਜ਼ਰ ਆਈਆਂ ਸਨ। ਦਾੜ੍ਹੀ ਅਤੇ ਮੁੱਛਾਂ ਬਾਰੇ ਵੀ ਅਦਾਕਾਰ ਨੇ ਖੁਲਾਸਾ ਕੀਤਾ ਹੈ।

parmish verma image source: Instagram

ਹੋਰ ਪੜ੍ਹੋ: ਹਰਭਜਨ ਮਾਨ ਨੇ ਪੁੱਤਰ ਅਵਕਾਸ਼ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ

ਆਪਣੇ ਕਲੀਨਸ਼ੇਵ ਲੁੱਕ ਬਾਰੇ  ਦੱਸਦੇ ਹੋਏ  ਪਰਮੀਸ਼ ਵਰਮਾ ਨੇ ਕਿਹਾ ਸੀ ਕਿ ਉਹ ਆਪਣੇ ਆਉਣ ਵਾਲੇ ਪ੍ਰਾਜੈਕਟ ਲਈ  ਕਲੀਨਸ਼ੇਵ ਹੋਏ ਸਨ, ਪਰ ਉਨ੍ਹਾਂ ਦੇ ਇਸ ਲੁੱਕ 'ਚ ਵੇਖ ਕੇ ਫੈਨਜ਼ ਕਾਫ਼ੀ ਗੁੱਸੇ 'ਚ ਸਨ। ਉਹ ਕੁਮੈਂਟਾਂ 'ਚ ਮੈਨੂੰ ਇਸ ਲੁੱਕ ਬਾਰੇ ਹੀ ਪੁੱਛ ਰਹੇ ਸਨ। ਸੋ ਮੈਂ ਹੁਣ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਦਾੜ੍ਹੀ-ਮੁੱਛਾਂ ਆਪਣੇ ਆਉਣ ਵਾਲੇ ਪ੍ਰਾਜੈਕਟ ਕਾਰਨ ਕਟਵਾਈਆਂ ਸਨ। ਇਸ ਬਾਰੇ ਹੋਰ ਅਪਡੇਟ ਤੁਹਾਨੂੰ ਬਹੁਤ ਜਲਦ ਮਿਲੇਗੀ।

You may also like