ਪਰਮੀਸ਼ ਵਰਮਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ, ਗੀਤ ਗਰੇਵਾਲ ਦੇ ਨਾਲ ਨਜ਼ਰ ਆਈ ਕੌਰ ਬੀ

written by Shaminder | December 27, 2021

ਪਰਮੀਸ਼ ਵਰਮਾ (Parmish Verma) ਦੀਆਂ ਵਿਆਹ ਤੋਂ ਬਾਅਦ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਹੁਣ ਗਾਇਕ ਦੀ ਇੱਕ ਤਸਵੀਰ ਵਾਇਰਲ ਹੋਈ ਹੈ । ਜਿਸ ‘ਚ ਉਹ ਆਪਣੀ ਪਤਨੀ ਗੀਤ ਗਰੇਵਾਲ  (Geet Grewal) ਦੇ ਨਾਲ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਇਸ ਤਸਵੀਰ ‘ਚ ਗੀਤ ਗਰੇਵਾਲ ਵੀ ਨਜ਼ਰ ਆ ਰਹੀ ਹੈ। ਇਹ ਤਸਵੀਰ ਗੀਤ ਗਰੇਵਾਲ ਦੀ ਮਹਿੰਦੀ ਸੈਰੇਮਨੀ ਦੀ ਹੈ । ਜਿਸ ‘ਚ ਤਿੰਨੇ ਜਣੇ ਨਜ਼ਰ ਆ ਰਹੇ ਹਨ ।

parmish verma and geet grewal wedding reception

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਹੋਇਆ ਜਾਨਲੇਵਾ ਹਮਲਾ, ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੀਤ ਗਰੇਵਾਲ ਅਤੇ ਪਰਮੀਸ਼ ਵਰਮਾ ਨੇ ਆਪਣੀ ਪੰਜਾਬ ਦੇ ਸ਼ਹਿਰ ਪਟਿਆਲਾ ‘ਚ ਦਿੱਤੀ ਗਈ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ । ਦੱਸ ਦਈਏ ਕਿ ਗੀਤ ਗਰੇਵਾਲ ਅਤੇ ਪਰਮੀਸ਼ ਵਰਮਾ ਦਾ ਵਿਆਹ ਕੈਨੇਡਾ ‘ਚ ਹੋਇਆ ਸੀ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

Parmish And geet Grewal- image From instagram

ਵਿਆਹ ਤੋਂ ਬਾਅਦ ਇਹ ਜੋੜੀ ਕੈਨੇਡਾ ਤੋਂ ਭਾਰਤ ਆਈ ਅਤੇ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਜੋੜੀ ਵੱਲੋਂ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਗਈ । ਜਿਸ ‘ਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਸ਼ਾਮਿਲ ਹੋਏ ।ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕੀਤੀ ਹੈ ।ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਸੋਨਮ ਬਾਜਵਾ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ‘ਜਿੰਦੇ ਮੇਰੀਏ’ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਪਰਮੀਸ਼ ਨੇ ਰੌਕੀ ਮੈਂਟਲ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Instant Pollywood (@instantpollywood)

You may also like