ਤਿੰਨ ਧੀਆਂ ਨੂੰ ਲੈ ਕੇ ਨੀਰੂ ਬਾਜਵਾ ਤੋਂ ਲੋਕ ਪੁੱਛਦੇ ਹਨ ਇਸ ਤਰ੍ਹਾਂ ਦੇ ਅਜੀਬ ਸਵਾਲ !

written by Rupinder Kaler | April 26, 2021

ਨੀਰੂ ਬਾਜਵਾ ਸੋਸ਼ਲ ਮੀਡੀਆ ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ । ਇਸ ਪੋਸਟ ਵਿੱਚ ਉਹਨਾਂ ਨੇ ਓਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਉਹਨਾਂ ਤੋਂ ਤਿੰਨ ਧੀਆਂ ਦੀ ਮਾਂ ਹੋਣ ਨੂੰ ਲੈ ਕੇ ਅਜ਼ੀਬ ਸਵਾਲ ਪੁੱਛਦੇ ਹਨ ।

image from neeru bajwa's instagram

ਹੋਰ ਪੜ੍ਹੋ :

ਸੰਨੀ ਮਾਲਟਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਸਰਪ੍ਰਾਈਜ਼ ਦੇ ਕੇ ਪਤਨੀ ਪ੍ਰਵੀਨ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਨੇ ਵਧਾਈਆਂ

image from neeru bajwa's instagram

ਉਹਨਾਂ ਨੇ ਇਸ ਪੋਸਟ ਵਿੱਚ ਲਿਖਿਆ ਹੈ ‘ਮੈਨੂੰ ਬਹੁਤ ਸਾਰੇ ਲੋਕ ਅੱਜ ਵੀ ਪੁੱਛਦੇ ਹਨ ….ਤਿੰਨ ਕੁੜੀਆਂ? ਮੁੰਡਾ ਵੀ ਹੋਣਾ ਚਾਹੀਦਾ ਹੈ ….ਪਹਿਲਾਂ ਮੈਨੂੰ ਬਹੁਤ ਗੁੱਸਾ ਆਉਂਦਾ ਸੀ …ਪਰ ਹੁਣ ਮੈਨੂੰ ਅਜਿਹੀ ਸੋਚ ਵਾਲਿਆਂ ਤੇ ਬਹੁਤ ਤਰਸ ਆਉਂਦਾ ਹੈ …ਕਿ ਏਨਾਂ ਦੀ ਏਨੀਂ ਛੋਟੀ ਸੋਚ ਹੈ …ਮੇਰੀਆਂ ਧੀਆਂ ਮੇਰੇ ਸਿਰ ਦਾ ਤਾਜ ਹਨ , ਮੇਰਾ ਮਾਣ ਹਨ …ਮੈਂ ਰੱਬ ਦਾ ਦਿਨ ਵਿੱਚ 100 ਵਾਰ ਧੰਨਵਾਦ ਕਰਦੀ ਹਾਂ ਜਿੰਨਾਂ ਨੇ ਮੈਨੂੰ ਧੀਆਂ ਦੀ ਦਾਤ ਬਖਸ਼ੀ’ ।

inside image of neeru bajwa image from neeru bajwa's instagram

ਉਹਨਾਂ ਨੇ ਲਿਖਿਆ ‘ਅਫਸੋਸ ਇਹ ਸੋਚ ਅੱਜ ਵੀ ਸੁਸਾਇਟੀ ਵਿੱਚ ਹੈ । ਅੱਪਰ ਮਿਡਲ ਐਜੂਕੇਟਿਡ ਕਲਾਸ …ਇਹ ਹਰ ਪਾਸੇ ਹੈ …2021 ਦੇ ਸਮੇਂ ਵਿੱਚ ਵੀ ਹੈ …ਮੈਨੂੰ ਇਹ ਸਵਾਲ ਕੈਨੇਡਾ ਵਿੱਚ ਵੀ ਕੁਝ ਪਰਿਵਾਰਾਂ ਤੇ ਲੋਕਾਂ ਵੱਲੋਂ ਪੁੱਛੇ ਜਾਂਦੇ ਹਨ ਤੇ ਉਹ ਸਾਰੇ ਪੰਜਾਬੀ ਹੁੰਦੇ ਹਨ । ਜਦੋਂ ਕੋਈ ਮੈਂਨੂੰ ਕਹਿੰਦਾ ਹੈ ਕਿ ਧੀਆਂ ਵੀ ਮੁੰਡਿਆਂ ਵਾਂਗ ਹੁੰਦੀਆਂ ਹਨ ਤਾਂ ਮੈਂ ਕਹਿੰਦੀ ਹਾਂ ਮੇਰੀਆਂ ਧੀਆਂ ਮੁੰਡਿਆਂ ਵਾਂਗ ਨਹੀਂ ਧੀਆਂ ਵਾਂਗ ਹਨ’ ।

0 Comments
0

You may also like