ਹਰਫ ਚੀਮਾ ਦੇ ਪਿੰਡ ਤੋਂ ਵੀ ਧਰਨੇ ਪ੍ਰਦਰਸ਼ਨ ਲਈ ਨਿਕਲੇ ਲੋਕ, ਗਾਇਕ ਨੇ ਵੀਡੀਓ ਸਾਂਝਾ ਕਰ ਕੀਤੀ ਅਪੀਲ

written by Shaminder | February 03, 2021

ਕਿਸਾਨ ਅੰਦੋਲਨ ‘ਚ ਵੱਡੀ ਗਿਣਤੀ ‘ਚ ਸ਼ਾਮਿਲ ਹੋਣ ਲਈ ਲੋਕ ਪਹੁੰਚ ਰਹੇ ਹਨ ।ਗਾਇਕ ਹਰਫ ਚੀਮਾ ਨੇ ਵੀ ਆਪਣੇ ਪਿੰਡ ਦੇ ਲੋਕਾਂ ਨੂੰ ਇਸ ਅੰਦੋਲਨ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਣੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਘਰ ਚੋਂ ਕਿਸਾਨ ਅੰਦੋਲਨ ‘ਚ ਲੋਕ ਸ਼ਾਮਿਲ ਹੋਣ। harf cheema ੳੇੁਨ੍ਹਾਂ ਨੇ ਕਿਹਾ ਕਿ ਉਹ ਦੁਬਾਰਾ ਆ ਕੇ ਪੁੱਛਣਗੇ ਕਿ ਕੌਣ ਗਿਆ ਅਤੇ ਕੌਣ ਨਹੀਂ। ਹਰਫ ਚੀਮਾ ਨੇ ਇਸਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ । ਹੋਰ ਪੜ੍ਹੋ : ਕੌਰ ਬੀ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਪਾਈ ਭਾਵੁਕ ਪੋਸਟ
farmer ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ । ਪਰ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਇਸ ਮੁੱਦੇ ਦਾ ਅੱਜ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹੈ । farmer ਇਸ ਅੰਦੋਲਨ ਨੂੰ ਪੰਜਾਬੀ ਇੰਡਸਟਰੀ ਦੇ ਸਾਰੇ ਸਿਤਾਰੇ ਸਮਰਥਨ ਦੇ ਰਹੇ ਹਨ ਅਤੇ ਲਗਾਤਾਰ ਇਸ ਅੰਦੋਲਨ ‘ਚ ਸ਼ਾਮਿਲ ਵੀ ਹੋ ਰਹੇ ਹਨ ।

 
View this post on Instagram
 

A post shared by Harf Cheema (ਹਰਫ) (@harfcheema)

 

0 Comments
0

You may also like