ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਤੇ ਉਸ ਦੇ ਪਰਿਵਾਰ ਦਾ ਕੀਤਾ ਬਾਈਕਾਟ, ਖੇਤੀ ਬਿੱਲਾਂ ਦੀ ਕਰ ਰਿਹਾ ਸੀ ਹਿਮਾਇਤ

written by Rupinder Kaler | January 20, 2021

ਖੇਤੀ ਬਿੱਲਾਂ ਦੀ ਹਿਮਾਈਤ ਕਰਨ ਵਾਲੇ ਬਾਲੀਵੁੱਡ ਦੇ ਦਿਓਲ ਪਰਿਵਾਰ ਨੂੰ ਗੁਰਦਸਾਪੁਰ ਦੇ ਲੋਕਾਂ ਨੇ ਵੱਡਾ ਝਟਕਾ ਦਿੱਤਾ ਹੈ । ਗੁਰਦਾਸਪੁਰ ਦੇ ਲੋਕਾਂ ਤੇ ਇੱਥੋਂ ਦੀਆਂ ਵੱਖ ਵੱਖ ਜੱਥੇਬੰਦੀਆਂ ਨੇ ਨੇ ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਪਣੇ ਹਲਕੇ ਦੇ ਲੋਕਾਂ ਦਾ ਖਿਆਲ ਹੀ ਭੁੱਲ ਗਏ ਹਨ । Sunny-Deol ਹੋਰ ਪੜ੍ਹੋ : ਸਾਬਰ ਕੋਟੀ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ 9 ਸਾਲ ਦੀ ਉਮਰ ’ਚ ਸਾਬਰ ਕੋਟੀ ਨੇ ਸਟੇਜ਼ ਸ਼ੋਅ ਲਗਾਉਣੇ ਕਰ ਦਿੱਤੇ ਸਨ ਸ਼ੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ ਬਾਈਕਾਟ ਕਰਨ ਦਾ ਦੂਜਾ ਕਾਰਨ ਇਹ ਹੈ ਕਿ ਸੰਨੀ ਦਿਓਲ ਤੇ ਉਸ ਦਾ ਪਰਿਵਾਰ ਲਗਾਤਾਰ ਖੇਤੀ ਕਾਨੂੰਨਾਂ ਦੀ ਹਿਮਾਇਤ ਕਰ ਰਹੇ ਹਨ ।ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਸੰਨੀ ਦਿਓਲ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। Sunny Deol Tests Positive For Covid-19 ਕੁੱਲ ਹਿੰਦ ਕਿਸਾਨ ਸੰਘ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਡਾ: ਧਰਮਪਾਲ ਨੇ ਕਿਹਾ ਕਿ ਜੇਕਰ ਅਦਾਕਾਰ ਗੁਰਦਾਸਪੁਰ ਆਇਆ ਤਾਂ ਉਸ ਦਾ ਨਾ ਸਿਰਫ ਬਾਈਕਾਟ ਕੀਤਾ ਜਾਵੇਗਾ ਬਲਕਿ ਪਠਾਨਕੋਟ ਵਿਖੇ ਉਨ੍ਹਾਂ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। Dharmendra ਉਧਰ ਕੁਝ ਸਿਆਸੀ ਆਗੂਆਂ ਨੇ ਬੀਜੇਪੀ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਸੱਦਾ ਭੇਜਦਿਆਂ ਕਿਹਾ ਹੈ ਕਿ ਉਹ ਪੰਜਾਬ ਆਉਣ ਅਤੇ ਕਿਸਾਨਾਂ ਨੂੰ ਗਿਆਨ ਦੇਣ ਕਿ ਖੇਤੀ ਕਾਨੂੰਨਾਂ ਦੇ ਕੀ ਲਾਭ ਹਨ। ਦਰਅਸਲ ਹੇਮਾ ਮਾਲਿਨੀ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ "ਕਾਨੂੰਨ ਚੰਗੇ ਹਨ ਪਰ ਕਿਸਾਨ ਫਾਇਦਿਆਂ ਨੂੰ ਸਮਝਣ ਵਿੱਚ ਅਸਫਲ ਰਹੇ ਹਨ।

0 Comments
0

You may also like