ਸ਼ਿਲਪਾ ਸ਼ੈੱਟੀ ਦੀ ਇਸ ਹਰਕਤ ਨੂੰ ਦੇਖ ਕੇ ਭੜਕ ਗਏ ਲੋਕ, ਵੀਡੀਓ ਵਾਇਰਲ

written by Rupinder Kaler | June 28, 2021

ਮਹਾਰਾਸ਼ਟਰ ਸਰਕਾਰ ਨੇ ਹਾਲ ਹੀ ਵਿੱਚ ਸੈਲੂਨ ਤੇ ਫਿਟਨੇਸ ਕੇਂਦਰ ਖੋਲਣ ਦੇ ਨਿਰਦੇਸ਼ ਦਿੱਤੇ ਹਨ । ਇਸ ਸਭ ਦੇ ਚਲਦੇ ਸ਼ਿਲਪਾ ਸ਼ੈੱਟੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਨਾਰਾਜ਼ ਹੋ ਰਿਹਾ ਹੈ ।ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਉਪਭੋਗਤਾ ਇਹ ਕਹਿ ਰਹੇ ਹਨ ਕਿ ਅਜਿਹੇ ਲੋਕਾਂ ਦੇ ਕਾਰਨ, ਕੋਰੋਨਾ ਦੀ ਤੀਜੀ ਲਹਿਰ ਬਹੁਤ ਛੇਤੀ ਆਵੇਗੀ । Shilpa Shetty ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਮਨਾਇਆ ਮਾਂ ਦਾ ਜਨਮ ਦਿਨ, ਵੀਡੀਓ ਕੀਤਾ ਸਾਂਝਾ shilpa shetty with family ਦਰਅਸਲ ਸ਼ਿਲਪਾ ਸ਼ੈੱਟੀ ਨੂੰ ਮੁੰਬਈ ਦੇ ਇਕ ਸੈਲੂਨ ਦੇ ਬਾਹਰ ਸਪਾਟ ਕੀਤਾ । ਮਾਨਵ ਮੰਗਲਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਜਿਸ ਦੀ ਵੀਡੀਓ ਸ਼ੇਅਰ ਕੀਤੀ । ਵੀਡੀਓ ਵਿੱਚ ਸ਼ਿਲਪਾ ਨੇ ਪੇਪਰੈਜ਼ੀ ਦੇ ਸਾਹਮਣੇ ਆਉਂਦੇ ਹੋਏ ਮਾਸਕ ਨਹੀਂ ਪਾਇਆ ਹੋਇਆ। ਸ਼ਿਲਪਾ ਨੂੰ ਬਿਨ੍ਹਾ ਮਾਸਕ ਦੇ ਵੇਖ ਕੇ ਲੋਕ ਨਾਰਾਜ਼ ਹੁੰਦੇ ਵੇਖੇ ਗਏ ਹਨ । ਇਕ ਯੂਜ਼ਰ ਨੇ ਲਿਖਿਆ – ‘ਇਨ੍ਹਾਂ ਦੇ ਕਾਰਨ, ਕੋਰੋਨਾ ਦੀ ਤੀਜੀ ਲਹਿਰ ਹੋਰ ਵੀ ਮਜ਼ਬੂਤ ਹੋਵੇਗੀ’।

 
View this post on Instagram
 

A post shared by Manav Manglani (@manav.manglani)

ਇਕ ਹੋਰ ਯੂਜ਼ਰ ਨੇ ਲਿਖਿਆ– ‘ਸ਼ਰਮਨਾਕ ਕੰਮ !! ਉਨ੍ਹਾਂ ਲਈ ਜਿਨ੍ਹਾਂ ਦਾ ਪਰਿਵਾਰ ਕੁਝ ਸਮਾਂ ਪਹਿਲਾਂ ਕੋਰੋਨਾ ਤੋਂ ਠੀਕ ਹੋ ਗਿਆ ਹੈ, ਉਹ ਘੱਟੋ ਘੱਟ ਮਾਸਕ ਪਾ ਕੇ ਦੂਜਿਆਂ ਨੂੰ ਜਾਗਰੂਕ ਕਰ ਸਕਦੇ ਹਨ।

0 Comments
0

You may also like