ਮੋਟਰਸਾਈਕਲ ਸਵਾਰ ਦੀ ਇਹ ਵੀਡੀਓ ਦੇਖ ਕੇ ਲੋਕ ਰਹਿ ਗਏ ਦੰਗ

written by Rupinder Kaler | September 13, 2021

ਸੋਸ਼ਲ ਮੀਡੀਆ ਤੇ ਰੋਜ ਕੁਝ ਨਾ ਕੁਝ ਵਾਇਰਲ ਹੁੰਦਾ ਹੈ । ਜਿਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ । ਕੁਝ ਵੀਡੀਓ (Viral Video)  ਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਦਿਲ ਦਹਿਲਾ ਦਿੰਦੀਆਂ ਹਨ । ਇਸ ਸਭ ਦੇ ਚੱਲਦੇ ਏਨੀਂ ਦਿਨੀਂ ਇੱਕ ਵੀਡੀਓ ਵਾਇਰਲ (Viral Video)  ਹੋ ਰਹੀ ਹੈ । ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਬੱਚੇ ਇੱਕ ਬਾਈਕ ’ਤੇ ਸਵਾਰ ਹੋ ਕੇ ਮੌਜ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

ਗਾਇਕ ਹਰਫ ਚੀਮਾ ਦਾ ਅੱਜ ਹੈ ਜਨਮ ਦਿਨ, ਕਿਸਾਨਾਂ ਦੇ ਹੱਕ ‘ਚ ਨਵੇਂ ਗੀਤ ਦਾ ਕੀਤਾ ਐਲਾਨ

Pic Courtesy: Instagram

ਇਸ ਵੀਡੀਓ (Viral Video)  ਨੂੰ ਦੇਖ ਕੇ ਹਰ ਕੋਈ ਬਚਪਨ ਕਾ ਪਿਆਰ ਗੀਤ ਗਾ ਰਿਹਾ ਹੈ । ਜੇਕਰ ਤੁਸੀਂ ਬਾਇਕ ਤੇ ਸਵਾਰ ਬੱਚਿਆਂ ਦੀ ਗਿਣਤੀ ਕਰੋਗੇ ਤਾਂ ਤੁਸੀਂ ਇਹਨਾਂ ਦੀ   ਗਿਣਤੀ ਭੁੱਲ ਜਾਓਗੇ । ਮੋਟਰਸਾਈਕਲ ਦੀ ਸੀਟ ਹੋਵੇ ਤਾਂ ਫਿਰ ਮੋਟਰਸਾਈਕਲ ਦਾ ਮਡਗਾਰਡ ਹਰ ਥਾਂ ਤੇ ਕੋਈ ਨਾ  ਕੋਈ ਬੱਚਾ ਬੈਠਿਆ ਦਿਖਾਈ ਦੇ ਜਾਂਦਾ ਹੈ ।

 

View this post on Instagram

 

A post shared by GiDDa CoMpAnY -mEmE pAgE- (@giedde)

ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੇ ਸਟੰਟ ਬਹੁਤ ਖਤਰਨਾਕ ਹੁੰਦੇ ਹਨ । ਇਸ ਵੀਡੀਓ (Viral Video)  ਨੂੰ ਦੇਖ ਕੇ ਲੋਕ ਕਾਫੀ ਨਰਾਜ਼ ਨਜ਼ਰ ਆ ਰਹੇ ਹਨ । ਕੁਝ ਲੋਕਾਂ ਨੇ ਤਾਂ ਇਸ ਵੀਡੀਓ (Viral Video)  ਤੇ ਕਮੈਂਟ ਵੀ ਕੀਤੇ ਹਨ । ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਇਹਨਾਂ ਨੂੰ ਯਮਰਾਜ਼ ਖੁਦ ਲੈਣ ਆਉਣਗੇ ।

0 Comments
0

You may also like