ਯੂ ਕੇ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਤੇ ਲੰਗਰ ਵੰਡ ਕੇ ਮਨਾਇਆ ਨਵੇਂ ਸਾਲ ਦਾ ਜਸ਼ਨ

written by Rupinder Kaler | January 02, 2021

ਯੂ ਕੇ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਖ਼ਾਸ ਅੰਦਾਜ਼ ਨਾਲ ਕੀਤੀ । ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਲੋੜਵੰਦ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ । ਜਿਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਤੇ ਵੀਡੀਓ ਨੂੰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਹਰ ਸਿਤਾਰੇ ਨੇ ਲਾਈਕ ਤੇ ਸ਼ੇਅਰ ਕੀਤਾ ਹੈ । peter ਹੋਰ ਪੜ੍ਹੋ : ਕੜਾਕੇ ਦੀ ਠੰਡ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਦੀ ਸਫਲਤਾ ਲਈ ਪੀਟਰ ਵਿਰਦੀ ਨੇ ਕੀਤੀ ਅਰਦਾਸ ਯੂ.ਕੇ. ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਕਿਸਾਨਾਂ ਦੇ ਅੰਦੋਲਨ ਦਾ ਕੀਤਾ ਸਮਰਥਨ, ਲੋਕਾਂ ਦੇ ਪ੍ਰਦਰਸ਼ਨ ’ਚ ਸ਼ਾਮਿਲ ਹੋ ਕੇ ਜਤਾਇਆ ਰੋਸ ਕੁਝ ਫ਼ਿਲਮੀ ਸਿਤਾਰਿਆਂ ਵੱਲੋਂ ਇਹਨਾਂ ਵੀਡੀਓ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦਿੱਤਾ ਜਾ ਰਿਹਾ ਹੈ । ਇਹਨਾਂ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੀਟਰ ਵਿਰਦੀ ਆਪਣੇ ਸਾਥੀਆਂ ਨਾਲ ਯੂ ਕੇ ਦੀਆਂ ਸੜਕਾਂ ਤੇ ਲੋੜਵੰਦ ਲੋਕਾਂ ਨੂੰ ਲੰਗਰ ਵੰਡ ਰਹੇ ਹਨ । ਇੱਥੇ ਹੀ ਬਸ ਨਹੀਂ ਕੜਾਕੇ ਦੀ ਠੰਡ ਵਿੱਚ ਪੀਟਰ ਵਿਰਦੀ ਵੱਲੋਂ ਇਹਨਾਂ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੀ ਵੰਡੇ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟਰ ਵਿਰਦੀ ਤੇ ਉਹਨਾਂ ਦੀ ਸੰਸਥਾ ਵੱਲੋਂ ਸਮਾਜ ਭਲਾਈ ਕਈ ਕੰਮ ਕੀਤੇ ਜਾ ਰਹੇ ਹਨ ।

 
View this post on Instagram
 

A post shared by PETER VIRDEE (@peter.virdee)

 
View this post on Instagram
 

A post shared by PETER VIRDEE (@peter.virdee)

 
View this post on Instagram
 

A post shared by PETER VIRDEE (@peter.virdee)

0 Comments
0

You may also like