ਕੜਾਕੇ ਦੀ ਠੰਡ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਦੀ ਸਫਲਤਾ ਲਈ ਪੀਟਰ ਵਿਰਦੀ ਨੇ ਕੀਤੀ ਅਰਦਾਸ

written by Rupinder Kaler | December 09, 2020

ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਤੇ ਮੋਦੀ ਸਰਕਾਰ ਵਿਚਾਲੇ ਲਗਾਤਾਰ ਗੱਲਬਾਤ ਹੋ ਰਹੀ ਹੈ, ਪਰ ਹਰ ਮੀਟਿੰਗ ਬੇਨਤੀਜਾ ਨਿਕਲ ਰਹੀ ਹੈ । ਜਿਸ ਕਰਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਖਿਚੋਤਾਨ ਬਣੀ ਹੋਈ ਹੈ । ਕਿਸਾਨ ਲਗਾਤਾਰ ਸਿੰਘੂ ਬਾਰਡਰ ਤੇ ਧਰਨਾ ਦੇ ਰਹੇ ਹਨ । ਕੁਝ ਲੋਕ ਧਰਨੇ ਤੇ ਬੈਠੇ ਕਿਸਾਨਾਂ ਦੀ ਸਫਲਤਾ ਲਈ ਅਰਦਾਸਾਂ ਵੀ ਕਰ ਰਹੇ ਹਨ । ਹੋਰ ਪੜ੍ਹੋ :

farmer-protest ਇਸ ਸਭ ਦੇ ਚੱਲਦੇ ਇੰਗਲੈਂਡ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਵੀ ਕਿਸਾਨਾਂ ਦੇ ਮਸਲੇ ਨੂੰ ਛੇਤੀ ਹੱਲ ਕਰਨ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ । ਉਹਨਾਂ ਨੇ ਆਪਣੇ ਇੰਸਟਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਕਿਸਾਨਾਂ ਤੇ ਭਾਰਤ ਸਰਕਾਰ ਦਾ ਜੋ ਵੀ ਮਸਲਾ ਹੈ ਉਹ ਛੇਤੀ ਹੱਲ ਹੋਵੇ । peter ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਪੀਟਰ ਵਿਰਦੀ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਕੁਝ ਸਾਥੀਆਂ ਨਾਲ ਭਾਰਤੀ ਦੂਤਾਵਾਸ ਦੇ ਬਾਹਰ ਹੋ ਰਹੇ ਪ੍ਰਦਰਸ਼ਨ ਵਿੱਚ ਦਿੱਸਾ ਲਿਆ ਸੀ । ਇਸ ਦੌਰਾਨ ਉਹਨਾਂ ਨੂੰ ਇੰਗਲੈਂਡ ਦੀ ਪੁਲਿਸ ਦੀ ਧੱਕਾ ਮੁੱਕੀ ਦਾ ਵੀ ਸਾਹਮਣਾ ਕਰਨਾ ਪਿਆ ਸੀ । peter ਪੀਟਰ ਵਿਰਦੀ ਨੇ ਪੁਲਿਸ ਦੇ ਇਸ ਰਵੱਈਏ ਤੇ ਵੀ ਅਫਸੋਸ ਜਤਾਇਆ ਹੈ । ਉਹਨਾਂ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਅਧਿਕਾਰ ਹੈ, ਤੇ ਉਹ ਪੁਲਿਸ ਦਾ ਇਹ ਰਵੱਈਆ ਦੇਖ ਕੇ ਬਹੁਤ ਹੈਰਾਨ ਤੇ ਪਰੇਸ਼ਾਨ ਹੋਏ ਹਨ । ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ।
 
View this post on Instagram
 

A post shared by PETER VIRDEE (@peter.virdee)

 
View this post on Instagram
 

A post shared by PETER VIRDEE (@peter.virdee)

 
View this post on Instagram
 

A post shared by PETER VIRDEE (@peter.virdee)

0 Comments
0

You may also like