Trending:
ਰੈਪਰ ਬੋਹੇਮੀਆ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਟੇਕਿਆ ਮੱਥਾ, ਦੇਖੋ ਤਸਵੀਰਾਂ
ਪੰਜਾਬੀ ਰੈਪਰ ਬੋਹੇਮੀਆ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਹੈ । ਇਸ ਮੋਕੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਅਤੇ ਗੀਤਾ ਬੈਂਸ ਵੀ ਮੌਜੂਦ ਸਨ ।
bohemia at golden temple
ਇਸ ਮੌਕੇ ਬੋਹੇਮੀਆ ਨੇ ਬੜੀ ਸ਼ਰਧਾ ਨਾਲ ਲਾਈਨ ਵਿੱਚ ਲੱਗ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਏ ।
bohemia at golden temple
ਇਸ ਮੌਕੇ ਗੀਤਾ ਬੈਂਸ ਵੀ ਆਪਣੇ ਪਰਿਵਾਰ ਸਮੇਤ ਗੁਰੂ ਘਰ ਨਤਮਸਤਕ ਹੋਏ। ਦੋਵਾਂ ਪਰਿਵਾਰਾਂ ਨੇ ਬੈਠ ਕੀ ਕੀਰਤਨ ਦਾ ਆਨੰਦ ਮਾਣਿਆ। ਬੋਹੇਮੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠ ਕੇ ਕਵੀਸ਼ਰੀ ਵੀ ਸੁਣੀ।
bohemia at golden temple

ਆਪਣੀ ਇਸ ਫੇਰੀ ਦੌਰਾਨ ਬੋਹੇਮੀਆ ਮੀਡੀਆ ਤੋਂ ਦੂਰ ਹੀ ਰਹੇ ।ਬੋਹੇਮੀਆ ਦਾ ਪੰਜਾਬੀ ਸੰਗੀਤ ਜਗਤ ਵਿੱਚ ਚੰਗਾ ਨਾਂ ਹੈ ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ ।ਉਹਨਾਂ ਦੇ ਪ੍ਰਸ਼ੰਸਕ ਉਹਨਾ ਦੇ ਹਰ ਸਟਾਰਿeਲ ਦੀ ਨਕਲ ਕਰਦੇ ਹਨ ਕਿਉਂਕਿ ਬੋਹੇਮੀਆ ਦਾ ਰੈਪ ਕਰਨ ਦਾ ਅੰਦਾਜ ਹੋਰਨਾ ਤੋਂ ਕੁਝ ਹੱਟ ਕੇ ਹੈ ।