ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਹੋੋਇਆ ਰੋਕਾ, ਰੋਕਾ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Shaminder | December 29, 2022 03:06pm

ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ (Anant Ambani) ਦਾ ਰੋਕਾ ਹੋ ਗਿਆ ਹੈ ।ਉਸ ਦੇ ਰੋਕਾ ਸੈਰੇਮਨੀ (Roka ceremony )ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਰਾਧਿਕਾ ਮਰਚੈਂਟ ਦੇ ਨਾਲ ਅਨੰਤ ਦੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਰੋਕੇ ਦਾ ਪ੍ਰੋਗਰਾਮ ਰਾਜਸਥਾਨ ਦੇ ਰਾਜਸਮੰਦ ‘ਚ ਸਥਿਤ ਇੱਕ ਮੰਦਰ ‘ਚ ਹੋਇਆ ਹੈ ।

 

Radhika merchant , Image source : Google

ਹੋਰ ਪੜ੍ਹੋ : ਅਦਾਕਾਰਾ ਰੀਆ ਕੁਮਾਰੀ ਦਾ ਹਾਵੜਾ ‘ਚ ਗੋਲੀ ਮਾਰ ਕੇ ਕਤਲ,ਰੀਆ ਦੇ ਪਤੀ ਨੂੰ ਕੀਤਾ ਗਿਆ ਗ੍ਰਿਫਤਾਰ

ਅਨੰਤ ਅਤੇ ਰਾਧਿਕਾ ਦਾ ਵਿਆਹ ਕਦੋਂ ਹੋਵੇਗਾ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ।ਰਾਧਿਕਾ ਅਤੇ ਅਨੰਤ ਇੱਕ ਦੂਜੇ ਨੂੰ ਪਿਛਲੇ ਲੰਮੇ ਸਮੇਂ ਤੋਂ ਜਾਣਦੇ ਹਨ ਅਤੇ ਰਾਧਿਕਾ ਅੰਬਾਨੀ ਪਰਿਵਾਰ ਦੇ ਹਰ ਪ੍ਰੋਗਰਾਮ ‘ਚ ਨਜ਼ਰ ਆਉਂਦੀ ਹੈ ।

Radhika'''

ਹੋਰ ਪੜ੍ਹੋ : ‘ਪਤਲੀ ਕਮਰੀਆ’ ‘ਤੇ ਇਹ ਅਧਿਆਪਕ ਥਿਰਕਦਾ ਆਇਆ ਨਜ਼ਰ, ਬੱਚਿਆਂ ਨੇ ਵੀ ਦਿੱਤਾ ਸਾਥ

ਜਿਉਂ ਹੀ ਅਨੰਤ ਅਤੇ ਰਾਧਿਕਾ ਦੇ ਰੋਕੇ ਦੀਆਂ ਖਬਰਾਂ ਸਾਹਮਣੇ ਆਈਆ ਤਾਂ ਹਰ ਕੋਈ ਇਸ ਜੋੜੀ ਨੂੰ ਵਿਆਹ ਦੇਣ ਲੱਗਾ। ਰਿਲਾਇੰਸ ਇੰਡਸਟਰੀ ਦੇ ਨਿਰਦੇਸ਼ਕ ਪਰੀਮਲ ਨਾਥਵਾਨੀ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ ।

Anant-Ambani and Radhika Image Source : Google

ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਦੀ 2018  ‘ਚ ਵੀ ਦੋਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ । ਰਾਧਿਕਾ ਸ਼ਾਸਤਰੀ ਨਰਤਕੀ ਵੀ ਹੈ।ਉਸ ਦੇ ਨ੍ਰਿਤ ਦੇ ਕਈ ਵੀਡੀਓ ਵੀ ਵਾਇਰਲ ਹੋ ਚੁੱਕੇ ਹਨ ।

 

You may also like