ਅਦਾਕਾਰਾ ਮੌਨੀ ਰਾਏ ਦੀਆਂ ਵਿਆਹ ਤੋਂ ਬਾਅਦ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

written by Shaminder | February 03, 2022

ਅਦਾਕਾਰਾ ਮੌਨੀ ਰਾਏ (Mouni Roy)ਜਿਸ ਦਾ ਕਿ ਪਿਛਲੇ ਦਿਨੀਂ ਵਿਆਹ ਹੋਇਆ ਹੈ । ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ।ਮੌਨੀ ਰਾਏ ਦੀਆਂ ਕੁਝ ਨਵੀਆਂ ਤਸਵੀਰਾਂ (New Pics)ਸਾਹਮਣੇ ਆਈਆਂ ਹਨ । ਜਿਸ 'ਚ ਉਹ ਗੁਲਾਬੀ ਰੰਗ ਦੀ ਡਰੈਸ 'ਚ ਨਜ਼ਰ ਆ ਰਹੀ ਹੈ । ਮੌਨੀ ਰਾਏ ਵਿਆਹ ਤੋਂ ਬਾਅਦ ਨਿੱਖਰੀ ਹੋਈ ਨਜ਼ਰ ਆਈ ਅਤੇ ਕੋਈ ਵੀ ਉਸ ਦੇ ਚਿਹਰੇ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਿਹਾ ।

Mouni Roy,, image From instagram

ਹੋਰ ਪੜ੍ਹੋ : ਐਮੀ ਵਿਰਕ ਨੇ ਇਨ੍ਹਾਂ ਬੱਚਿਆਂ ਦੀ ਮਦਦ ਲਈ ਕੀਤੀ ਅਪੀਲ, ਵੀਡੀਓ ਕੀਤਾ ਸਾਂਝਾ

ਮੌਨੀ ਰਾਏ ਨੇ ਬੀਤੇ ਦਿਨੀਂ ਸੂਰਜ ਨਾਂਬਿਆਰ ਦੇ ਨਾਲ ਵਿਆਹ ਕਰਵਾਇਆ ਸੀ ।ਦੋਵਾਂ ਦਾ ਵਿਆਹ ਬੰਗਾਲੀ ਰੀਤੀ ਰਿਵਾਜ਼ਾਂ ਦੇ ਮੁਤਾਬਿਕ ਹੋਇਆ ਤੇ ਨਾਲ ਹੀ ਮਲਿਆਲੀ ਰਸਮਾਂ ਦੇ ਨਾਲ ਵੀ ਦੋਵਾਂ ਨੇ ਵਿਆਹ ਕਰਵਾਇਆ ਸੀ ।ਵਿਆਹ ਤੋੋਂ ਬਾਅਦ ਮੌਨੀ ਰਾਏ ਦਾ ਸਹੁਰੇ ਘਰ 'ਚ ਵੀ ਭਰਵਾਂ ਸੁਆਗਤ ਹੋਇਆ ।

Mouni Roy image From instagram

ਜਿੱਥੇ ਮੌਨੀ ਆਪਣੇ ਸਹੁਰੇ ਪਰਿਵਾਰ ਵੱਲੋੋਂ ਕੀਤੇ ਗਏ ਵਰਤਾਉ ਨੂੰ ਲੈ ਕੇ ਬਹੁਤ ਹੀ ਭਾਵੁਕ ਨਜ਼ਰ ਆਈ ਸੀ । ਹੁਣ ਵਿਆਹ ਤੋਂ ਬਾਅਦ ਮੌੌਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।ਜਿਸ 'ਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਹੈ । ਮਾਂਗ 'ਚ ਸੰਧੂਰ, ਹੱਥਾਂ 'ਚ ਚੂੜਾ ਸਜਾਈ ਮੌਨੀ ਦਾ ਇਹ ਲੁੱਕ ਹਰ ਕਿਸੇ ਨੂੰ ਭਾ ਗਿਆ ਸੀ । ਦੱਸ ਦਈਏ ਕਿ ਇਸ ਜੋੋੜੀ ਦੀ ਮੁਲਾਕਾਤ ੨੦੧੯ 'ਚ ਪਹਿਲੀ ਵਾਰ ਦੁਬਈ 'ਚ ਨਵੇਂ ਸਾਲ ਦੇ ਮੌਕੇ ਤੇ ਹੋਈ ਸੀ ।ਦੋਵਾਂ ਨੂੰ ਪਹਿਲੀ ਨਜ਼ਰ ਹੀ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ ਸੀ। ਪਰ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜੱਗ ਜਾਹਿਰ ਨਹੀਂ ਸੀ ਕੀਤਾ ।

https://www.instagram.com/p/CZdqFTrKjHm/?utm_medium=copy_link

You may also like