ਪਾਇਲਟ ਨੇ ਸ਼ਾਇਰਾਨਾ ਅੰਦਾਜ਼ 'ਚ ਅਨਾਊਸਮੈਂਟ ਕਰ ਜਿੱਤਿਆ ਯਾਤਰੀਆਂ ਦਾ ਦਿਲ, ਵੇਖੋ ਵਾਇਰਲ ਵੀਡੀਓ

written by Pushp Raj | January 03, 2023 03:33pm

Poetic Pilot Viral Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਮਜ਼ਾਕੀਆ ਅਤੇ ਦਿਲਚਸਪ ਵੀਡੀਓਜ਼ ਦੇਖਣ ਨੂੰ ਮਿਲਦੇ ਹਨ। ਜੋ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇੱਕ ਪਾਇਲਟ ਨੂੰ ਫਲਾਈਟ 'ਚ ਸ਼ਾਇਰਾਨਾ ਅੰਦਾਜ਼ 'ਚ ਅਨਾਊਸਮੈਂਟ ਕਰਦੇ ਹੋਏ ਸੁਣਿਆ ਜਾ ਸਕਦਾ ਹੈ।

Image Source : Instagram

ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਨਿੱਜੀ ਏਅਰਲਾਈਨਸ ਦੇ ਪਾਇਲਟ ਨੇ ਬੇਹੱਦ ਰੋਮਾਂਚਕ ਤੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸਵਾਗਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਪਾਇਲਟ ਨੂੰ ਸ਼ਾਨਦਾਰ ਹਿੰਦੀ ਬੋਲਦੇ ਅਤੇ ਸ਼ਾਇਰੀ ਦੇ ਅੰਦਾਜ਼ 'ਚ ਐਲਾਨ ਕਰਦੇ ਦੇਖਿਆ ਜਾ ਰਿਹਾ ਹੈ। ਜਿਸ ਨੇ ਲੱਖਾਂ ਸੋਸ਼ਲ ਮੀਡੀਆ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ।

Image Source : Instagram

ਵੀਡੀਓ 'ਚ ਪਾਇਲਟ ਇੱਕ ਅਨਾਊਸਮੈਂਟ ਰਾਹੀਂ ਜਹਾਜ਼ 'ਚ ਸਵਾਰ ਸਾਰੇ ਯਾਤਰੀਆਂ ਨੂੰ ਕੁਝ ਜ਼ਰੂਰੀ ਨਿਰਦੇਸ਼ ਦਿੰਦੇ ਨਜ਼ਰ ਆ ਰਹੇ ਹਨ।ਇਸ ਵੀਡੀਓ 'ਚ ਪਾਇਲਟ ਦੇ ਇਸ ਅੰਦਾਜ਼ ਨਾਲ ਸਾਰੇ ਹੀ ਯਾਤਰੀਆਂ ਨੂੰ ਖੁਸ਼ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਲਗਾਤਾਰ ਵੀਡੀਓ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ 'ਤੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਵਿਕਾਸ ਮਹਿਤਾ ਨਾਮ ਦੇ ਇੱਕ ਵਿਅਕਤੀ ਨੇ ਟਵਿਟਰ 'ਤੇ ਪੋਸਟ ਕੀਤਾ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਸੋਸ਼ਲ ਮੀਡੀਆ 'ਤੇ ਲੱਖ ਤੋਂ ਵੱਧ ਵਿਊਜ਼ ਅਤੇ 5 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

Image Source : Instagram

ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਗੀਤ 'ਤੇ ਕੀਤਾ ਮਜ਼ੇਦਾਰ ਡਾਂਸ ਜਿਸ ਨੂੰ ਵੇਖ ਸ਼ਰਮਾਈ ਅਦਾਕਾਰਾ, ਵੇਖੋ ਵੀਡੀਓ

ਪਾਇਲਟ ਦਾ ਸ਼ਾਇਰਾਨਾ ਅੰਦਾਜ਼ ਯਾਤਰੀਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਜਹਾਜ਼ ਦੇ ਅੰਦਰ ਬੈਠੇ ਯਾਤਰੀ ਤਾੜੀਆਂ ਵਜਾ ਕੇ ਪਾਇਲਟ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ ਹੈ। ਜਿਸ ਨੂੰ ਯੂਜ਼ਰਸ ਲਗਾਤਾਰ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਇਸ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਜਦੋਂ ਇਕ ਰੇਡੀਓ ਜੌਕੀ ਪਾਇਲਟ ਬਣ ਜਾਂਦਾ ਹੈ। ਹਲਾਂਕਿ ਕੁਝ ਲੋਕਾਂ ਨੇ ਲਿਖਿਆ ਕਿ ਹਿੰਦੀ ਦੀ ਥਾਂ ਹੋਰ ਕੋਈ ਭਾਸ਼ਾ ਨਹੀਂ ਲੈ ਸਕਦੀ।

 

View this post on Instagram

 

A post shared by Mohit Teotia (@poeticpilot_)

You may also like