ਡਾਂਸਰ ਸਪਨਾ ਚੌਧਰੀ ਦੇ ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਲੱਗੇ ਗੰਭੀਰ ਇਲਜ਼ਾਮ

written by Rupinder Kaler | February 11, 2021

ਡਾਂਸਰ ਸਪਨਾ ਚੌਧਰੀ ਖਿਲਾਫ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਹੈ । ਸਪਨਾ ਚੌਧਰੀ ਤੇ ਧੋਖਾਧੜੀ ਤੇ ਵਿਸ਼ਵਾਸਘਾਤ ਕਰਨ ਦੇ ਇਲਜ਼ਾਮ ਲੱਗੇ ਹਨ ।ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਦੇ ਵੀ ਨਾਂਅ ਸਾਹਮਣੇ ਆਏ ਹਨ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਦਿੱਲੀ ਪੁਲਿਸ ਦੇ ਕੋਲ ਕਰੀਬ 4 ਕਰੋੜ ਰੁਪਏ ਦੀ ਧੋਖਾਧੜੀ ਸਬੰਧੀ ਇੱਕ ਸ਼ਿਕਾਇਤ ਆਰਥਿਕ ਅਪਰਾਧ ਸ਼ਾਖਾ 'ਚ ਆਈ ਹੈ। ਹੋਰ ਵੇਖੋ : ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਦਾਦਾ ਜੀ ਅਤੇ ਭੈਣ ਦੇ ਨਾਲ ਤਸਵੀਰ ਵਾਇਰਲ, ਦਰਸ਼ਕਾਂ ਨੂੰ ਆ ਰਹੀ ਪਸੰਦ ਗਾਜ਼ੀਪੁਰ ਬਾਰਡਰ ’ਤੇ ਪਹੁੰਚੇ ਗਾਇਕ ਬੱਬੂ ਮਾਨ, ਕਿਹਾ ਕੁਰਬਾਨੀਆਂ ਤੇ ਸਮੱਸਿਆਵਾਂ ਭਾਰਤੀਆਂ ਦੇ ਹਿੱਸੇ ਆਉਂਦੀਆਂ ਹਨ sapna-chaudhary ਅਧਿਕਾਰੀਆਂ ਦੇ ਮੁਤਾਬਕ ਸਪਨਾ ਚੌਧਰੀ ਦੇ ਸਟੇਜ ਸ਼ੋਅ ਲਈ ਪੰਕਜ ਚਾਵਲਾ ਤੇ ਕੁਝ ਹੋਰ ਲੋਕਾਂ ਕੋਲੋਂ ਐਡਵਾਂਸ ਪੇਮੈਂਟ ਲਏ, ਪਰ ਸ਼ੋਅ ਨਹੀਂ ਕੀਤੇ ਗਏ। ਸ਼ਿਕਾਇਤ ਤੋਂ ਬਾਅਦ ਸਪਨਾ ਚੌਧਰੀ ਤੇ FIR ਦੀ ਧਾਰਾ 420, 120 ਤੇ 406 ਤਹਿਤ ਢੀ੍ਰ ਦਰਜ ਹੋਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । sapna chaudhary ਤੁਹਾਨੂੰ ਦੱਸ ਦਿੰਦੇ ਹਾਂ ਸਪਨਾ ਚੌਧਰੀ ਨੂੰ 'ਬਿੱਗ ਬੌਸ' ਵਿੱਚ ਆਉਣ ਤੋਂ ਬਾਅਦ ਕਾਫੀ ਪ੍ਰਸਿੱਧੀ ਮਿਲੀ।ਸਪਨਾ ਨੇ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਆਈਟਮ ਨੰਬਰ ਕੀਤਾ ਹੈ ।

0 Comments
0

You may also like