ਕਿਸਾਨ ਆਗੂ ਦੀ ਪੱਗ ਲਾਹੁਣ ਵਾਲੇ ਚੌਂਕੀ ਇੰਚਾਰਜ਼ ਨੇ ਮੰਗੀ ਮੁਆਫੀ, ਸੋਨੀਆ ਮਾਨ ਨੇ ਵੀਡੀਓ ਸਾਂਝੀ ਕਰਕੇ ਕਿਹਾ ਕਿਸਾਨਾਂ ਦੀ ਹੋਈ ਜਿੱਤ

written by Rupinder Kaler | October 27, 2021

ਸਥਾਨਕ ਪਿੰਡ ਜਮਾਲ (village jamal) ਵਿਚ ਮੰਗਲਵਾਰ ਦੇਰ ਸ਼ਾਮ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੀ ਚੋਣ ਮੀਟਿੰਗ ਦੌਰਾਨ ਹੋਏ ਝਗੜੇ ਵਿਚ ਕਿਸਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਵਿਰੋਧ 'ਚ ਮੰਗਲਵਾਰ ਰਾਤ ਸੈਂਕੜੇ ਕਿਸਾਨਾਂ ਨੇ ਨੱਥੂ ਸ਼੍ਰੀ ਚੌਪਟਾ ਥਾਣੇ ਦਾ ਘਿਰਾਓ ਕੀਤਾ। ਇਸ ਦੌਰਾਨ ਪੁਲਿਸ ਵਲੋਂ ਕੀਤੀ ਹੱਥੋਪਾਈ (farmers clash) ਦੌਰਾਨ ਕਿਸਾਨ ਆਗੂ ਸਿਕੰਦਰ ਰੋੜੀ ਦੀ ਪੱਗ ਲੱਥ ਗਈ । ਜਿਸ ਦਾ ਕਿਸਾਨਾਂ ਵਲੋਂ ਡਟ ਕੇ ਵਿਰੋਧ ਕੀਤਾ ਗਿਆ । ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਅਚਾਨਕ ਮੌਕੇ ’ਤੇ ਪੁੱਜ ਜਾਣ ’ਤੇ ਮਾਮਲਾ ਗਰਮਾ ਗਿਆ।

Pic Courtesy: Instagram

ਹੋਰ ਪੜ੍ਹੋ :

ਨੇਹਾ ਧੂਪੀਆ ਨੇ ਪਹਿਲੀ ਵਾਰ ਆਪਣੇ ਨਵਜਾਤ ਬੇਟੇ ਨਾਲ ਤਸਵੀਰ ਕੀਤੀ ਸਾਂਝੀ

Pic Courtesy: Instagram

ਕਿਸਾਨਾਂ ਦੀ ਵੱਧ ਰਹੀ ਭੀੜ ਅਤੇ ਗੁੱਸੇ ਨੂੰ ਦੇਖਦਿਆਂ ਪੁਲਿਸ ਨੇ ਦੁਪਹਿਰ 12.30 ਵਜੇ ਦੇ ਕਰੀਬ ਇਸ ਘਟਨਾ ਲਈ ਮੁਆਫ਼ੀ ਮੰਗੀ। ਜਿਸ ਦੀ ਜਾਣਕਾਰੀ ਅਦਾਕਾਰ ਸੋਨੀਆ ਮਾਨ (Sonia Mann) ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ । ਇਸ ਦੌਰਾਨ ਪੁਲਿਸ ਚੌਕੀ ਦੇ ਇੰਚਾਰਜ ਨੇ ਕਿਸਾਨ ਆਗੂ ਦੀ ਪੱਗ ਬੰਨ੍ਹ ਕੇ ਮੁਆਫੀ ਮੰਗੀ ਜਿਸ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋਇਆ।

 

View this post on Instagram

 

A post shared by Sonia Mann (@soniamann01)

ਉਧਰ ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਵੀ ਦੇਰ ਰਾਤ ਕਿਸਾਨਾਂ ਅਤੇ ਪੁਲਿਸ ਵਿਚਾਲੇ ਚੱਲ ਰਹੇ ਝਗੜੇ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਮਾਲ ਵਿਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਹੋ ਰਿਹਾ ਅੱਤਿਆਚਾਰ ਸਰਕਾਰ ਦੀ ਕਾਇਰਤਾ ਨੂੰ ਦਰਸਾਉਂਦਾ ਹੈ। ਇਸ ਤਾਨਾਸ਼ਾਹੀ ਸਰਕਾਰ ਦਾ ਅੰਤ ਏਲਨਾਬਾਦ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਣਾ ਯਕੀਨੀ ਹੈ।

You may also like