ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਨਗੇ ਐਕਟਿੰਗ

Written by  PTC Buzz   |  October 15th 2017 08:14 AM  |  Updated: October 15th 2017 08:14 AM

ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਨਗੇ ਐਕਟਿੰਗ

ਦੋਆਬਾ ਦੇ ਮੁੱਖ ਸ਼ਹਿਰ ਜਲੰਧਰ ਦੇ ਸਬਤੋਂ ਸਖ਼ਤ ਤੇ ਇਮਾਨਦਾਰ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੌਣ ਨਹੀਂ ਜਾਣਦਾ |

ਉਨ੍ਹਾਂ ਦੀ ਇਮਾਨਦਾਰੀ ਦੇ ਚਰਚੇ ਰਾਸ਼ਟਰੀ ਪੱਧਰ ਤੱਕ ਮਸ਼ਹੂਰ ਨੇ | ਤੇ ਸਬਤੋਂ ਖਾਸ ਗੱਲ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਐਕਟਿੰਗ ਵਿਚ ਸ਼ੁਰੂਆਤ ਕਰ ਲਈ ਹੈ | ਜੀ ਹਾਂ ਹਾਲ ਹੀ 'ਚ ਰੀਲੀਜ਼ ਹੋਈ ਫਿਲਮ “ਯਾਰਾਂ ਦੇ ਯਾਰ” ਦੇ ਰਾਹੀਂ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਆਪਣਾ ਕਦਮ ਰੱਖਿਆ | ਫਿਲਮ ਦੇ ਵਿਚ ਉਨ੍ਹਾਂ ਨੇ ਕੋਈ ਰੋਲ ਨਹੀਂ ਨਿਭਾਇਆ ਬਲਕਿ ਜੋ ਉਹ ਅਸਲ ਜ਼ਿੰਦਗੀ 'ਚ ਹਨ ਓਹੀ ਰੋਲ ਨਿਭਾਇਆ ਜੋ ਕਿ ਕਹਾਣੀ ਦੀ ਮੰਗ ਸੀ | ਕੁਝ ਵੀ ਕਹੋ ਅਸਲ ਜ਼ਿੰਦਗੀ ਦਾ ਇਹ ਸੁਪਰ ਪੁਲਸੀਏ ਦਾ ਫ਼ਿਲਮੀ ਅੰਦਾਜ਼ ਵੀ ਬੇਹੱਦ ਖਾਸ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network