ਪਾਲੀਵੁੱਡ ਫ਼ਿਲਮਾਂ ਦੀ ਅਦਾਕਾਰਾ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Written by  Shaminder   |  June 26th 2020 11:40 AM  |  Updated: June 26th 2020 11:44 AM

ਪਾਲੀਵੁੱਡ ਫ਼ਿਲਮਾਂ ਦੀ ਅਦਾਕਾਰਾ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਅਦਾਕਾਰਾ ਕੁਲਰਾਜ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ । ਜਿਸ ‘ਚ ਉਹ ਆਪਣੀ ਦਾਦੀ ਦੀ ਗੋਦ ‘ਚ ਹਨ ।ਕੁਲਰਾਜ ਇਸ ਤਸਵੀਰ ‘ਚ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । ਕੁਲਰਾਜ ਰੰਧਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਅਤੇ ਪਾਲੀਵੁੱਡ ਨੂੰ ਦਿੱਤੀਆਂ ਹਨ ।

https://www.instagram.com/p/CB4doH9hZzt/

ਜਿਸ ‘ਚ ‘ਯਮਲਾ ਪਗਲਾ ਦੀਵਾਨਾ’, ‘ਨਿਧੀ ਸਿੰਘ’ ਹਨ । ਇਸ ਦੇ ਨਾਲ ਹੀ ਮੰਨਤ ਫ਼ਿਲਮ ਦੇ ਨਾਲ ਜੋ ਕਿ ਜਿੰਮੀ ਸ਼ੇਰਗਿੱਲ ਦੇ ਨਾਲ ਆਈ ਸੀ, ਉਸ ਫ਼ਿਲਮ ਦੇ ਨਾਲ ਵੀ ਕਾਫੀ ਸੁਰਖੀਆਂ ਵਟੋਰੀਆਂ ਸਨ । ਕਾਫੀ ਸਮਾਂ ਇੰਡਸਟਰੀ ਤੋਂ ਦੂਰ ਰਹਿਣ ਤੋਂ ਬਾਅਦ ਕੁਲਰਾਜ ਹੁਣ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੇ ਨੇ ।

https://www.instagram.com/p/CBrlmbIhclC/

ਹਾਲ ਹੀ ‘ਚ ਬਿੰਨੂ ਢਿੱਲੋਂ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ਨੌਕਰ ਵਹੁਟੀ ਦਾ ਆਈ ਸੀ ਜੋ ਕਿ ਕਾਫੀ ਪਸੰਦ ਕੀਤੀ ਗਈ ਸੀ ।

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਬਤੌਰ ਹੀਰੋ ਨਜ਼ਰ ਆਏ ਸਨ ਬਿੰਨੂ ਢਿੱਲੋਂ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਜਿਸ ‘ਚ ਚਾਰ ਦਿਨ ਕੀ ਚਾਂਦਨੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network