ਨਿਸ਼ਾ ਬਾਨੋ ਨੇ ਆਪਣੀ ਮਾਂ ਦੇ ਨਾਲ ਵੀਡੀਓ ਕੀਤੀ ਸਾਂਝੀ

written by Shaminder | December 09, 2020

ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੇਰੀ ਜ਼ਿੰਦਗੀ ਦਾ ਬੈਸਟ ਪਾਰਟ’। ਨਿਸ਼ਾ ਬਾਨੋ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ  । nisha bano ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਨੋ ਪੰਜਾਬੀ ਇੰਡਸਟਰੀ ਦਾ ਉਹ ਨਾਂਅ ਹੈ ਜਿਸ ਨੇ ਨਾ ਸਿਰਫ਼ ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ ਬਲਕਿ ਉਸ ਦੀ ਅਦਾਕਾਰੀ ਵੀ ਬਾਕਮਾਲ ਹੈ ।ਨਿਸ਼ਾ ਬਾਨੋ ਮੁਤਾਬਿਕ ਇੰਡਸਟਰੀ ਵਿੱਚ ਉਹਨਾਂ ਦਾ ਜੋ ਨਾਂਅ ਬਣਿਆ ਹੈ ਉਹ ਕਰਮਜੀਤ ਅਨਮੋਲ ਕਰਕੇ ਬਣਿਆ ਹੈ । ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸ਼ੂਟਿੰਗ ਦੌਰਾਨ ਕਰਵਾਇਆ ਕੋਰੋਨਾ ਟੈਸਟ, ਵੀਡੀਓ ਕੀਤਾ ਸਾਂਝਾ

nisha bano nisha bano
ਨਿਸ਼ਾ ਬਾਨੋ ਨੇ  ਦੱਸਿਆ ਕਿ ‘ਜਦੋਂ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਚੰਡੀਗੜ੍ਹ ਆ ਗਏ ਸਨ ਤਾਂ ਜੋ ਉਹ ਮਾਡਲਿੰਗ ਦੇ ਖੇਤਰ ਵਿੱਚ ਕਰੀਅਰ ਬਣਾ ਸਕਣ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਕਰਮਜੀਤ ਅਨਮੋਲ ਨਾਲ ਹੋ ਗਈ ।
Nisha-Bano Nisha-Bano
ਇਸ ਮੁਲਾਕਾਤ ਦੌਰਾਨ ਜਦੋਂ ਉਹਨਾਂ ਨੇ ਨਿਸ਼ਾ ਦੀ ਆਵਾਜ਼ ਸੁਣੀ ਤਾਂ ਕਰਮਜੀਤ ਅਨਮੋਲ ਨੇ ਉਹਨਾਂ ਨੂੰ ਗਾਇਕੀ ਦੇ ਖੇਤਰ ਕਰੀਅਰ ਬਨਾਉਣ ਦੀ ਸਲਾਹ ਦਿੱਤੀ ਤੇ ਬਕਾਇਦਾ ਉਸ ਸਿਗਿੰਗ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ । ਇਸ ਤੋਂ ਬਾਅਦ ਕਰਮਜੀਤ ਅਨਮੋਲ ਹੀ ਨਿਸ਼ਾ ਬਾਨੋ ਨੂੰ ਅਦਾਕਾਰੀ ਦੇ ਖੇਤਰ ਵਿੱਚ ਲੈ ਕੇ ਆਏ’ ।

0 Comments
0

You may also like