Watch Video:ਵਿੰਦੂ ਦਾਰਾ ਸਿੰਘ ਤੇ ਅਮਰ ਨੂਰੀ ਦੀ ਫਨੀ ਵੀਡੀਓ ਆਈ ਸਾਹਮਣੇ, ਵੀਡੀਓ ਵੇਖ ਫੈਨਜ਼ ਹੋਏ ਹੱਸ-ਹੱਸ ਦੁਹਰੇ

ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਤੇ ਵਿੰਦੂ ਦਾਰਾ ਸਿੰਘ ਦੀ ਇੱਕ ਫਨੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਦੋਹਾਂ ਦੀ ਇਹ ਫਨੀ ਵੀਡੀਓ ਬਹੁਤ ਪਸੰਦ ਆ ਰਹੀ ਹੈ।

Written by  Pushp Raj   |  March 27th 2023 04:56 PM  |  Updated: March 27th 2023 04:56 PM

Watch Video:ਵਿੰਦੂ ਦਾਰਾ ਸਿੰਘ ਤੇ ਅਮਰ ਨੂਰੀ ਦੀ ਫਨੀ ਵੀਡੀਓ ਆਈ ਸਾਹਮਣੇ, ਵੀਡੀਓ ਵੇਖ ਫੈਨਜ਼ ਹੋਏ ਹੱਸ-ਹੱਸ ਦੁਹਰੇ

Vindu Dara Singh, Amar Noori Funny Video: ਪੰਜਾਬੀ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਹ ਜਲਦ ਹੀ ਨਵੀਂ ਆ ਰਹੀ ਪੰਜਾਬੀ ਫ਼ਿਲਮ 'ਉਡੀਕਾਂ ਤੇਰੀਆਂ' 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਅਦਾਕਾਰਾ ਤੋਂ ਇਲਾਵਾਂ ਜਸਵਿੰਦਰ ਭੱਲਾ, ਵਿੰਦੂ ਦਾਰਾ ਸਿੰਘ ਅਤੇ ਹੋਰ ਵੀ ਮਸ਼ਹੂਰ ਕਲਾਕਾਰ ਦਿਖਾਈ ਦੇਣਗੇ।

 ਦੱਸ ਦੇਈਏ ਕਿ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਕਲਾਕਾਰਾਂ ਦੇ ਕਈ ਮਸਤੀ ਭਰੇ ਵੀਡੀਓ ਸਾਹਮਣੇ ਆ ਰਹੇ ਹਨ। ਜੋ ਸਭ ਦਾ ਧਿਆਨ ਖਿੱਚ ਰਹੇ ਹਨ। ਇਸ ਵਿੱਚ ਵਿੰਦੂ ਵੱਲੋਂ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਹੱਸ-ਹੱਸ ਲੋਟਪੋਟ ਹੋ ਰਹੇ ਹਨ। 

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਤੇ ਵਿੰਦੂ ਦਾਰਾ ਸਿੰਘ ਫ਼ਿਲਮ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਇਨ੍ਹੇਂ ਵਿੱਚ  ਅਮਰ ਨੂਰੀ ਤੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਕੌਣ ਹੈ ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਕਹਿੰਦੀ ਹੈ ਸਰਦੂਲ ਸਿਕੰਦਰ... ।ਇਸ ਤੋਂ ਬਾਅਦ ਜਦੋਂ ਇਹੀ ਸਵਾਲ ਵਿੰਦੂ ਦਾਰਾ ਸਿੰਘ ਤੋਂ ਪੁੱਛਿਆ ਜਾਂਦਾ ਹੈ, ਕਿ  ਤਾਂ ਉਨ੍ਹਾਂ ਦਿਲ ਦੇ ਸਭ ਤੋਂ ਕਰੀਬ ਕੌਣ ਹੈ ? ਤਾਂ ਵਿੰਦੂ ਹਾਸੇ ਭਰੇ ਅੰਦਾਜ਼ ਨਾਲ ਕਹਿੰਦੇ ਹਨ ਮੇਰੇ ਦਿਲ ਦੇ ਕਰੀਬ ਫੇਫੜੇ ਹਨ। ਜਿਸ ਨੂੰ ਸੁਣ ਕੇ ਸੈੱਟ ਉੱਤੇ ਮੌਜੂਦ ਹਰ ਕੋਈ ਹੱਸ ਪੈਂਦਾ ਹੈ।

ਇਸ ਵੀਡੀਓ ਨੂੰ ਦੇਖ ਫੈਨਜ਼ ਵੀ ਹੱਸ-ਹੱਸ ਕੇ ਦੁਹਰੇ ਹੋ ਰਹੇ ਹਨ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਵਧੀਆ ਮੈਮ... ਮੇਰੀ ਪਸੰਦੀਦਾ ਗਾਇਕਾ,  ਮੈਮ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ... ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਹਾਸੇ ਵਾਲੇ ਈਮੋਜ਼ੀ ਸ਼ੇਅਰ ਕਰ ਰਹੇ ਹਨ।

 ਹੋਰ ਪੜ੍ਹੋ: Salman Khan Death Threat Case: ਸਲਮਾਨ ਖ਼ਾਨ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਅਮਰ ਨੂਰੀ, ਜਸਵਿੰਦਰ ਭੱਲਾ ਅਤੇ ਵਿੰਦੂ ਦਾਰਾ ਸਿੰਘ ਸਟਾਰਰ ਫਿਲਮ ਉੱਡੀਕਾਂ ਤੇਰੀਆਂ 21 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦੇਈਏ ਕਿ ਫਿਲਮ ਦੀ ਸਟਾਰ ਕਾਸਟ ਲਗਾਤਾਰ ਇਸ ਦੇ ਪ੍ਰਮੋਸ਼ਨ ਕਰਨ ਵਿੱਚ ਰੁਝੀ ਹੋਈ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network