ਗਾਇਕ ਰੰਮੀ ਰੰਧਾਵਾ ਤੇ ਉਸ ਦੀ ਪ੍ਰੇਮਿਕਾ ਖਿਲਾਫ ਚੋਰੀ ਦਾ ਕੇਸ ਦਰਜ, ਜਾਣੋ ਪੂਰਾ ਮਾਮਲਾ

ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਅਕਸਰ ਚਰਚਾ ‘ਚ ਰਹਿੰਦੇ ਹਨ ।ਪਰ ਹੁਣ ਰੰਮੀ ਰੰਧਾਵਾ ਬਾਰੇ ਇੱਕ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖਬਰਾਂ ਮੁਤਾਬਕ ਰੰਮੀ ਰੰਧਾਵਾ ਤੇ ਉਸ ਦੀ ਪ੍ਰੇਮਿਕਾ ‘ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Written by  Shaminder   |  May 24th 2024 03:33 PM  |  Updated: May 24th 2024 03:33 PM

ਗਾਇਕ ਰੰਮੀ ਰੰਧਾਵਾ ਤੇ ਉਸ ਦੀ ਪ੍ਰੇਮਿਕਾ ਖਿਲਾਫ ਚੋਰੀ ਦਾ ਕੇਸ ਦਰਜ, ਜਾਣੋ ਪੂਰਾ ਮਾਮਲਾ

ਰੰਮੀ ਰੰਧਾਵਾ (Rammi Randhawa) ਤੇ ਪ੍ਰਿੰਸ ਰੰਧਾਵਾ ਅਕਸਰ ਚਰਚਾ ‘ਚ ਰਹਿੰਦੇ ਹਨ ।ਪਰ ਹੁਣ ਰੰਮੀ ਰੰਧਾਵਾ ਬਾਰੇ ਇੱਕ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖਬਰਾਂ ਮੁਤਾਬਕ ਰੰਮੀ ਰੰਧਾਵਾ ਤੇ ਉਸ ਦੀ ਪ੍ਰੇਮਿਕਾ ‘ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।ਜਿਹੜੀ ਔਰਤ ਦੇ ਨਾਲ ਰੰਮੀ ਰੰਧਾਵਾ ਦੇ ਪ੍ਰੇਮ ਸਬੰਧ ਹਨ, ਉਸ ਦੇ ਪਤੀ ਰਾਕੇਸ਼ ਨੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ‘ਚ ਉਸ ਨੇ ਦੱਸਿਆ ਕਿ ਮੇਰਾ ਰਾਜਵਿੰਦਰ ਕੌਰ ਦੇ ਨਾਲ ੨੦੧੩ ‘ਚ ਵਿਆਹ ਹੋਇਆ ਸੀ ।

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਕਿਰਨਾ ਬਠਿੰਡੇ ਵਾਲੀ ਨੇ ਦੱਸੀਆਂ ਆਪ ਬੀਤੀਆਂ, ਕਿਵੇਂ 14 ਸਾਲ ਦੀ ਉਮਰ ‘ਚ ਪਤੀ ਦੀ ਕੁੱਟਮਾਰ ਦਾ ਹੁੰਦੀ ਸੀ ਸ਼ਿਕਾਰ

ਪਿਛਲੇ ਪੰਜ ਸਾਲਾਂ ਤੋਂ ਉਹ ਗਾਇਕ ਰੰਮੀ ਦੇ ਨਾਲ ਰਹਿ ਰਹੀ ਹੈ ।ਮੇਰੇ ਵੱਲੋਂ ਸਮਝਾਉਣ ਦੇ ਬਾਵਜੂਦ ਉਹ ਗਾਇਕ ਦੇ ਨਾਲ ਰਹਿ ਰਹੀ ਅਤੇ ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਗਾਇਕ ਦੇ ਵੱਲੋਂ ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ।

ਇਲਜ਼ਾਮ ਲਗਾਉਣ ਵਾਲੇ ਮਹਿਲਾ ਦੇ ਪਤੀ ਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਪ੍ਰੇਮੀ ਨਾਲ ਆ ਕੇ ਮੇਰੇ ਘਰ ਦੇ ਬਾਹਰ ਖੜ੍ਹੀ ਸਕੂਟੀ ਲੈ ਗਈ ਹੈ। ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ।ਜਿਸ ਦੀ ਸ਼ਿਕਾਇਤ ਉਕਤ ਸ਼ਖਸ ਦੇ ਵੱਲੋਂ ਪੁਲਿਸ ਦੇ ਕੋਲ ਦਰਜ ਕਰਵਾਈ ਗਈ ਹੈ। ਜਿਸ ‘ਤੇ ਪੁਲਿਸ ਇਸ ਮਾਮਲੇ ਦੀ ਕਾਰਵਾਈ ‘ਚ ਜੁਟ ਗਈ ਹੈ।  

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network