ਜਨਮ ਦਿਨ ‘ਤੇ ਅਦਾਕਾਰ ਧਰਮਿੰਦਰ ਨੂੰ ਪਿੰਡ ਤੋਂ ਮਿਲਿਆ ਖ਼ਾਸ ਤੋਹਫ਼ਾ, ਫੈਨਸ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਦਾਕਾਰ ਹੋਇਆ ਭਾਵੁਕ

ਅਦਾਕਾਰ ਧਰਮਿੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜੋ ਕਿ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਮਿਲੇ ਵਧਾਈ ਸੰਦੇਸ਼ਾਂ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਧਰਮਿੰਦਰ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰ ਰਹੇ ਹਨ ।

Reported by: PTC Punjabi Desk | Edited by: Shaminder  |  December 09th 2023 03:50 PM |  Updated: December 09th 2023 03:50 PM

ਜਨਮ ਦਿਨ ‘ਤੇ ਅਦਾਕਾਰ ਧਰਮਿੰਦਰ ਨੂੰ ਪਿੰਡ ਤੋਂ ਮਿਲਿਆ ਖ਼ਾਸ ਤੋਹਫ਼ਾ, ਫੈਨਸ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਦਾਕਾਰ ਹੋਇਆ ਭਾਵੁਕ

ਅਦਾਕਾਰ ਧਰਮਿੰਦਰ (Dharmendra Deol) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜੋ ਕਿ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਮਿਲੇ ਵਧਾਈ ਸੰਦੇਸ਼ਾਂ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਧਰਮਿੰਦਰ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਿੰਡੋਂ ਤੋਹਫੇ ਆਏ ਹਨ । ਜਿਨ੍ਹਾਂ ਨੂੰ ਮੈਂ ਪਹਿਨ ਕੇ ਦੇਖ ਰਿਹਾ ਹਾਂ ।ਇਸ ਵਿੱਚ ਸਿਰਫ ਪਿਆਰ ਹੈ। ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਜਿਉਂਦੇ ਰਹੋ, ਖੁਸ਼ ਰਹੋ, ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਹੋ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ'। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਦੋਸਤੋ, 88ਵੇਂ ਜਨਮਦਿਨ 'ਤੇ ਤੁਹਾਡੇ ਪਿਆਰ ਲਈ ਪਿਆਰ’।

ਹੋਰ ਪੜ੍ਹੋ :  ਵਾਇਸ ਆਫ਼ ਪੰਜਾਬ 14ਦੇ ਗ੍ਰੈਂਡ ਫਿਨਾਲੇ ‘ਚ ਯਾਸਿਰ ਹੁਸੈਨ, ਅਫਸਾਨਾ ਖ਼ਾਨ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਕਲਾਕਾਰ ਕਰਨਗੇ ਪਰਫਾਰਮ

ਬੀਤੇ ਦਿਨ ਅਦਾਕਾਰ ਨੇ ਪੁੱਤਰ ਦੇ ਨਾਲ ਕੱਟਿਆ ਸੀ ਜਨਮ ਦਿਨ ਦਾ ਕੇਕ 

ਬੀਤੇ ਦਿਨ ਅਦਾਕਾਰ ਧਰਮਿੰਦਰ ਨੇ ਆਪਣੇ ਜਨਮ ਦਿਨ ਦਾ ਕੇਕ ਵੀ ਕੱਟਿਆ ਸੀ । ਇਸ ਮੌਕੇ ਕਈ ਪ੍ਰਸ਼ੰਸਕ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ । ਇਸ ਤੋਂ ਇਲਾਵਾ ਛੋਟੇ ਪੁੱਤਰ ਬੌਬੀ ਦਿਓਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਤਾ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਸੀ । 

- PTC PUNJABI

Popular Posts