ਅਫਸਾਨਾ ਖ਼ਾਨ ਤੇ ਹਨੀ ਸਿੰਘ ਜਲਦ ਲੈ ਕੇ ਆ ਰਹੇ ਨਵੇਂ ਗੀਤ, ਵੀਡੀਓ ਸਾਂਝਾ ਕਰ ਕੀਤਾ ਖੁਲਾਸਾ
ਹਨੀ ਸਿੰਘ ਅਤੇ ਅਫਸਾਨਾ ਖ਼ਾਨ ਜਲਦ ਹੀ ਇੱਕਠੇ ਗੀਤ ਲੈ ਕੇ ਆਉਣਗੇ । ਇਸ ਬਾਰੇ ਦੋਵਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਜਿਸ ‘ਚ ਦੋਵੇਂ ਜਣੇ ਆਪਣੇ ਨਵੇਂ ਪ੍ਰੋਜੈਕਟ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।
ਅਫਸਾਨਾ ਖ਼ਾਨ ਤੇ ਹਨੀ ਸਿੰਘ ਜਲਦ ਲੈ ਕੇ ਆ ਰਹੇ ਨਵੇਂ ਗੀਤ, ਵੀਡੀਓ ਸਾਂਝਾ ਕਰ ਕੀਤਾ ਖੁਲਾਸਾ
ਅਫਸਾਨਾ ਖ਼ਾਨ (Afsana Khan) ਅਤੇ ਹਨੀ ਸਿੰਘ ਇੱਕਠੇ ਗੀਤ ਲੈ ਕੇ ਆ ਰਹੇ ਹਨ। ਦੋਵਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਹਨੀ ਸਿੰਘ ਤੇ ਅਫਸਾਨਾ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੇ ਆਪਣੇ ਆਉਣ ਵਾਲੇ ਗੀਤਾਂ ਦੇ ਬਾਰੇ ਜਾਣਕਾਰੀ ਦੇ ਰਹੇ ਹਨ। ਹਨੀ ਸਿੰਘ ਕਹਿ ਰਹੇ ਹਨ ਕਿ ਪਹਿਲਾਂ ਅਫਸਾਨਾ ਸਾਜ਼ ਦੇ ਨਾਲ ਗੀਤ ਲੈ ਕੇ ਆਏਗੀ । ਇਸ ਤੋਂ ਬਾਅਦ ਉਨ੍ਹਾਂ ਨਾਲ ਗੀਤ ਕਰੇਗੀ।

ਹੋਰ ਪੜ੍ਹੋ : ‘ਹੀਰਾ ਮੰਡੀ’ ‘ਚ ‘ਆਲਮਜੇਬ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹੋ ਰਹੀ ਟ੍ਰੋਲ, ਜਾਣੋ ਕੌਣ ਹੈ ਸ਼ਰਮਿਨ ਸਹਿਗਲ
ਅਫਸਾਨਾ ਖ਼ਾਨ ਦਾ ਵਰਕ ਫ੍ਰੰਟ
ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ‘ਚ ‘ਧੱਕਾ’, ‘ਵਧਾਈਆਂ’, ‘ਯਾਰ ਮੇਰਾ ਤਿੱਤਲੀਆਂ ਵਰਗਾ’ ਸਣੇ ਕਈ ਹਿੱਟ ਗੀਤ ਗਾਏ ਹਨ । ਅਫਸਾਨਾ ਖ਼ਾਨ ਨੇ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਕਰੜੀ ਮਿਹਨਤ ਕੀਤੀ ਹੈ ਅਤੇ ਇਸ ‘ਚ ਉਨ੍ਹਾਂ ਦੀ ਮਾਂ ਦਾ ਵੱਡਾ ਯੋਗਦਾਨ ਰਿਹਾ ਹੈ ਕਿਉਂਕਿ ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਹੀ ਸਭ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਸੀ ।

ਅਫਸਾਨਾ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਜ਼ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।ਜਿਸ ‘ਚ ਮੁੱਖ ਤੌਰ ‘ਤੇ ਅਫਸਾਨਾ ਖ਼ਾਨ ਦਾ ਭਰਾ ਸਿੱਧੂ ਮੂਸੇਵਾਲਾ ਵੀ ਸ਼ਾਮਿਲ ਸਨ । ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਵਿਆਹ ‘ਚ ਪਹੁੰਚੇ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
