ਰਿਕਵਰੀ ਤੋਂ ਬਾਅਦ ਰੁਪਿੰਦਰ ਹਾਂਡਾ ਨੇ ਸ਼ੇਅਰ ਕੀਤੀਆਂ ਤਸਵੀਰਾਂ, ਆਪਣੇ ਫੈਨਸ ਦਾ ਕੀਤਾ ਧੰਨਵਾਦ

ਇਲਾਜ ਤੋਂ ਬਾਅਦ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਪਹਿਲੀ ਰੀਲ ਸ਼ੇਅਰ ਕੀਤੀ ਤੇ ਦੁਆਵਾਂ ਲਈ ਆਪਣੇ ਫੈਨਸ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਫ਼ੋਟੋਆਂ ਵੀ ਸ਼ੇਅਰ ਕੀਤੀਆਂ ਹਨ।

Written by  Entertainment Desk   |  May 16th 2023 05:39 PM  |  Updated: May 16th 2023 05:45 PM

ਰਿਕਵਰੀ ਤੋਂ ਬਾਅਦ ਰੁਪਿੰਦਰ ਹਾਂਡਾ ਨੇ ਸ਼ੇਅਰ ਕੀਤੀਆਂ ਤਸਵੀਰਾਂ, ਆਪਣੇ ਫੈਨਸ ਦਾ ਕੀਤਾ ਧੰਨਵਾਦ

ਪੰਜਾਬੀ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ (Rupinder Handa) ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਤੇ ਸਮੇਂ ਸਮੇਂ ਉੱਤੇ ਆਪਣੇ ਫੈਨਸ ਲਈ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਰੁਪਿੰਦਰ ਹਾਂਡਾ ਦੇ ਇੰਸਟਾਗ੍ਰਾਮ ਉੱਤੇ ਇਸ ਵੇਲੇ 11 ਲੱਖ ਫਾਲੋਅਰਸ ਹਨ। ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ ਖ਼ਰਾਬ ਸੀ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਰੁਪਿੰਦਰ ਹਾਂਡਾ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਗਾਇਕੀ ਤੋਂ ਬਰੇਕ ਲੈਣ ਦਾ ਐਲਾਨ ਕੀਤਾ ਸੀ, ਉਨ੍ਹਾਂ ਨੇ ਦੱਸਿਆ ਸੀ ਕਿ ਉਹ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਉਹ ਬਰੇਕ ਲੈ ਰਹੀ ਹੈ।

ਜ਼ਿਕਰਯੋਗ ਹੈ ਕਿ ਰੁਪਿੰਦਰ ਹਾਂਡਾ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀ ਬਿਮਾਰੀ ਬਾਰੇ ਦੱਸਿਆ ਸੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਕਿਸ ਬਿਮਾਰੀ ਤੋਂ ਪੀੜਤ ਸਨ। ਰੁਪਿੰਦਰ ਹਾਂਡਾ ਨੇ ਆਪਣੀ ਗਾਇਕੀ ਦੇ ਦਮ 'ਤੇ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣਾਈ।

ਉਹ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਸਟਾਈਲਿਸ਼ ਲੁੱਕ ਲਈ ਵੀ ਸੁਰਖ਼ੀਆਂ 'ਚ ਬਣੀ ਰਹਿੰਦੀ ਹੈ।  ਰਿਕਵਰੀ ਤੋਂ ਬਾਅਦ ਹੁਣ ਰੁਪਿੰਦਰ ਹਾਂਡਾ ਨੇ ਪਹਿਲੀ ਰੀਲ ਸ਼ੇਅਰ ਕੀਤੀ ਹੈ ਤੇ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ "ਰਿਕਵਰੀ ਤੋਂ ਬਾਅਦ ਇਹ ਮੇਰੀ ਪਹਿਲੀ ਰੀਲ ਹੈ, ਤੁਹਾਡੇ ਵੱਲੋਂ ਕੀਤੀਆਂ ਦੁਆਵਾਂ ਦਾ ਧਨਵਾਨ" ਇਸ ਰੀਲ ਵਿੱਚ ਰੁਪਿੰਦਰ ਹਾਂਡਾ ਨੇ ਬਹੁਤ ਸੋਹਣਾ ਪੰਜਾਬੀ ਸੂਟ ਤੇ ਨਾਲ ਪੀਲੇ ਰੰਗ ਦੀ ਚੁੰਨੀ ਲਈ ਹੋਈ ਹੈ। 

ਇਸ ਰੀਲ ਉੱਤੇ 12 ਹਜ਼ਾਰ ਤੋਂ ਵੱਧ ਲਾਈਕ ਆ ਚੁੱਕੇ ਹਨ, 95 ਹਜ਼ਾਰ ਤੋਂ ਵੱਧ ਵਾਰ ਇਸ ਨੂੰ ਦੇਖਿਆ ਜਾ ਚੁੱਕਾ ਹੈ ਤੇ ਕਮੈਂਟਾਂ ਰਾਹੀਂ ਰੁਪਿੰਦਰ ਹਾਂਡਾ ਦੇ ਫੈਨ ਉਨ੍ਹਾਂ ਦੀ ਤਰੀਫ ਕਰਦੇ ਨਹੀਂ ਥੱਕ ਰਹੇ। ਇਸ ਤੋਂ ਇਲਾਵਾ ਇਸੇ ਸੂਟ ਵਿੱਚ ਰੁਪਿੰਦਰ ਹਾਂਡਾ ਨੇ ਕਈ ਫ਼ੋਟੋਆਂ ਵੀ ਸ਼ੇਅਰ ਕੀਤੀਆਂ ਹਨ, ਜਿਸ ਉੱਤੇ ਕਮੈਂਟਾਂ ਰਾਹੀਂ ਰੁਪਿੰਦਰ ਹਾਂਡਾ ਦੇ ਫੈਨ ਆਪਣੇ ਪਿਆਰ ਦਿਖਾ ਰਹੇ ਹਨ। ਰਿਕਵਰੀ ਤੋਂ ਬਾਅਦ ਰੁਪਿੰਦਰ ਹਾਂਡਾ ਜੀ ਇਹ ਪਹਿਲੀ ਰੀਲ ਹੈ ਤੇ ਉਨ੍ਹਾਂ ਦੇ ਆਤਮਵਿਸ਼ਵਾਸ ਤੋਂ ਇਹੀ ਲੱਗਦਾ ਹੈ ਕਿ ਉਹ ਆਪਣੇ ਫੈਨਸ ਲਈ ਬਹੁਤ ਜਲਦੀ ਬਹੁਤ ਸਾਰਾ ਮਨੋਰੰਜਨ ਨਾਲ ਭਰਿਆ ਕੰਟੈਂਟ ਲਿਆਉਣਗੇ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network