ਅਮਰੀਕੀ ਗਾਇਕ ਤੇ ਅਦਾਕਾਰ Tyrese Gibson ਨੇ ਕਰਨ ਔਜਲਾ ਦੇ ਗੀਤ Softly 'ਤੇ ਕੀਤਾ ਡਾਂਸ, ਵੀਡੀਓ ਹੋਈ ਵਾਇਰਲ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਗੀਤ Softly ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਰਹੇ। ਕਰਨ ਔਜਲਾ (Karan Aujla) ਦੇ ਇਸ ਗੀਤ ਨੇ ਨਾਂ ਮਹਿਜ਼ ਪੰਜਾਬ ਦੇ ਲੋਕਾਂ ਨੂੰ ਸਗੋਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਸੈਲਬਸ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ, ਜੀ ਹਾਂ ਹਾਲ ਹੀ ਵਿੱਚ ਮਸ਼ਹੂਰ ਅਮਰੀਕੀ ਗਾਇਕ ਤੇ ਅਦਾਕਾਰ ਟਾਈਰੇਸ ਗਿਬਸਨ (Tyrese Gibson) ਵੀ ਗਾਇਕ ਦੇ ਇਸ ਗੀਤ ਉੱਤੇ ਨੱਚਦੇ ਨਜ਼ਰ ਆਏ।

Written by  Pushp Raj   |  December 19th 2023 05:15 PM  |  Updated: December 19th 2023 05:15 PM

ਅਮਰੀਕੀ ਗਾਇਕ ਤੇ ਅਦਾਕਾਰ Tyrese Gibson ਨੇ ਕਰਨ ਔਜਲਾ ਦੇ ਗੀਤ Softly 'ਤੇ ਕੀਤਾ ਡਾਂਸ, ਵੀਡੀਓ ਹੋਈ ਵਾਇਰਲ

Tyrese Gibson  Dancing on Karan Aujla Song Softly: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਗੀਤ Softly ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਰਹੇ। ਕਰਨ ਔਜਲਾ (Karan Aujla) ਦੇ ਇਸ ਗੀਤ ਨੇ ਨਾਂ ਮਹਿਜ਼ ਪੰਜਾਬ ਦੇ ਲੋਕਾਂ ਨੂੰ ਸਗੋਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਸੈਲਬਸ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ, ਜੀ ਹਾਂ ਹਾਲ ਹੀ ਵਿੱਚ ਮਸ਼ਹੂਰ ਅਮਰੀਕੀ ਗਾਇਕ ਤੇ ਅਦਾਕਾਰ ਟਾਈਰੇਸ ਗਿਬਸਨ (Tyrese Gibson) ਵੀ ਗਾਇਕ ਦੇ ਇਸ ਗੀਤ ਉੱਤੇ ਨੱਚਦੇ ਨਜ਼ਰ ਆਏ। 

ਦੱਸ ਦਈਏ ਕਿ ਮਸ਼ਹੂਰ ਅਮਰੀਕੀ ਗਾਇਕ ਟਾਇਰਸ ਗਿਬਸਨ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਟਾਇਰਸ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ Softly ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

 ਬੇਸ਼ਕ ਇਸ ਗੀਤ ਦੇ ਬੋਲ ਟਾਇਰਸ ਦੀ ਸਮਝ ਵਿੱਚ ਨਾਂ ਆਉਂਦੇ ਹੋਣ ਪਰ ਅਮਰੀਕੀ ਗਾਇਕ ਗੀਤ ਦੇ ਬੀਟਸ ਉੱਤੇ ਕਾਫੀ ਚੰਗਾ ਡਾਂਸ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਉਹ ਗੀਤ ਦੀ ਧੁਨ ਤੇ ਸੰਗੀਤ ਦਾ ਵੀ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕ ਨੇ ਆਪਣੀ ਪੋਸਟ ਵਿੱਚ ਕਰਨ ਔਜਲਾ ਦੇ ਸੰਗੀਤ ਦੀ ਤਾਰੀਫ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਪੋਸਟ ਨੂੰ ਸ਼ੇਅਰ ਕਰਦਿਆਂ ਟਾਇਰਸ ਗਿਬਸਨ ਨੇ ਕੈਪਸ਼ਨ ਵਿੱਚ ਲਿਖਿਆ, ' Turning 45 and they told me i can't danc ? Haters!' ਦਰਅਸਲ ਗਾਇਕ ਨੇ ਆਪਣੇ ਟ੍ਰੋਲਰਸ ਨੂੰ ਆਪਣੇ ਡਾਂਸ ਰਾਹੀਂ ਮੂੰਹਤੋੜ ਜਵਾਬ ਦਿੱਤਾ ਜੋ ਕਹਿੰਦੇ ਸਨ ਕਿ ਉਹ 45 ਸਾਲਾਂ ਦੇ ਹੋ ਚੁੱਕੇ ਹਨ ਤੇ ਹੁਣ ਉਹ ਡਾਂਸ ਨਹੀਂ ਕਰ ਸਕਦੇ।

ਟਾਈਰੇਸ ਗਿਬਸਨ, ਇੱਕ ਬਹੁਪੱਖੀ ਪ੍ਰਤਿਭਾ ਨੂੰ ਆਪਣੀ ਅਦਾਕਾਰੀ ਅਤੇ ਰੂਹਾਨੀ ਗਾਇਕੀ ਲਈ ਮਾਨਤਾ ਪ੍ਰਾਪਤ ਹੈ, ਉਨ੍ਹਾਂ ਨੇ ਉਤਸ਼ਾਹ ਨਾਲ ਪੰਜਾਬੀ ਵਾਈਬਸ ਨੂੰ ਗਲੇ ਲਗਾਇਆ। 'ਸੌਫਟਲੀ' 'ਤੇ ਉਨ੍ਹਾਂ ਦੇ ਡਾਂਸ ਵੀਡੀਓ ਨੇ ਨਾ ਸਿਰਫ਼ ਸੰਗੀਤ ਲਈ ਉਸ ਦੀ ਪ੍ਰਸ਼ੰਸਾ ਕੀਤੀ, ਸਗੋਂ ਗਲੋਬਲ ਆਵਾਜ਼ਾਂ ਦੀ ਅਮੀਰ ਵਿਭਿੰਨਤਾ ਨੂੰ ਵੀ ਦਿਖਾਇਆ।

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਸ਼ਹਿਬਾਜ਼ ਨਾਲ ਰੀਕ੍ਰੀਏਟ ਕੀਤਾ ਵਾਇਰਲ ਮੀਮ 'Moye Moye', ਵੇਖੋ ਮਜ਼ੇਦਾਰ ਵੀਡੀਓ

ਟਾਇਰਸ ਦੀ ਐਨਰਜੀ ਅਤੇ ਕਰਨ ਔਜਲਾ ਦੀਆਂ ਜੋਸ਼ੀਲੀਆਂ ਬੀਟਸ ਨੇ ਵੱਖ-ਵੱਖ ਪਿਛੋਕੜਾਂ ਦੇ ਸਰੋਤਿਆਂ ਨਾਲ ਇੱਕ ਨਵਾਂ ਤਾਣਾ ਬੰਨ੍ਹਿਆ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ  ਪੰਜਾਬੀ ਅਤੇ ਪੱਛਮੀ ਸੰਗੀਤ ਦਾ ਇੱਕ ਚੰਗਾ ਤੇ ਪਿਆਰਾ ਸੁਮੇਲ ਦੱਸ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network