ਐਮੀ ਵਿਰਕ ਨੇ ਆਪਣੇ ਨਵੇਂ ਬਾਲੀਵੁੱਡ ਦੇ ਪ੍ਰੋਜੈਕਟ ਦਾ ਕੀਤਾ ਐਲਾਨ, ਅਕਸ਼ੈ ਕੁਮਾਰ ਨਾਲ ਇਸ ਫਿਲਮ 'ਚ ਆਉਣਗੇ ਨਜ਼ਰ

ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਆਪਣੇ ਨਵੀਂ ਫਿਲਮ 'ਕੁੜੀ ਹਰਿਆਣੇ ਵੱਲ ਦੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਹ ਫਿਲਮ ਭਲਕੇ ਯਾਨੀ ਕਿ 14 ਜੂਨ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਐਮੀ ਵਿਰਕ ਨੇ ਆਪਣੇ ਨਵੇਂ ਬਾਲੀਵੁੱਡ ਪ੍ਰੋਜੈਕਟ ਦਾ ਵੀ ਐਲਾਨ ਕੀਤਾ ਹੈ।

Reported by: PTC Punjabi Desk | Edited by: Pushp Raj  |  June 13th 2024 04:54 PM |  Updated: June 13th 2024 04:54 PM

ਐਮੀ ਵਿਰਕ ਨੇ ਆਪਣੇ ਨਵੇਂ ਬਾਲੀਵੁੱਡ ਦੇ ਪ੍ਰੋਜੈਕਟ ਦਾ ਕੀਤਾ ਐਲਾਨ, ਅਕਸ਼ੈ ਕੁਮਾਰ ਨਾਲ ਇਸ ਫਿਲਮ 'ਚ ਆਉਣਗੇ ਨਜ਼ਰ

Ammy Virk announce New Bollywood project : ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਆਪਣੇ ਨਵੀਂ ਫਿਲਮ 'ਕੁੜੀ ਹਰਿਆਣੇ ਵੱਲ ਦੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਹ ਫਿਲਮ ਭਲਕੇ ਯਾਨੀ ਕਿ 14 ਜੂਨ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਐਮੀ ਵਿਰਕ ਨੇ ਆਪਣੇ ਨਵੇਂ ਬਾਲੀਵੁੱਡ ਪ੍ਰੋਜੈਕਟ ਦਾ ਵੀ ਐਲਾਨ ਕੀਤਾ ਹੈ। 

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ  ਐਮੀ ਵਿਰਕ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਜਲਦ ਹੀ ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਫਿਲਮ  'ਕੁੜੀ ਹਰਿਆਣੇ ਵੱਲ ਦੀ' ਰਿਲੀਜ਼ ਹੋਣ ਵਾਲੀ ਹੈ। 

ਇਸ ਵਿਚਾਲੇ ਐਮੀ ਵਿਰਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦੇ ਹੋਏ ਆਪਣੇ ਨਵੇਂ ਬਾਲੀਵੁੱਡ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਐਮੀ ਵਿਰਕ ਇਸ ਨਵੇਂ ਪ੍ਰੋਜੈਕਟ ਵਿੱਚ ਉਨ੍ਹਾਂ ਨਾਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਵੀ ਨਜ਼ਰ ਆਉਣਗੇ।

ਐਮੀ ਵਿਰਕ ਨੇ ਆਪਣੀ ਨਵੀਂ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਜਲਦ ਹੀ ਉਹ  ਜਲਦ ਹੀ ਅਕਸ਼ੈ ਕੁਮਾਰ ਦੇ ਨਾਲ ਫਿਲਮ 'ਖੇਲ ਖੇਲ ਮੇਂ' ਵਿੱਚ ਨਜ਼ਰ ਆਉਣਗੇ। ਜਲਦ ਹੀ ਇਸ ਫਿਲਮ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 

ਇਸ ਫਿਲਮ ਵਿੱਚ ਐਮੀ ਵਿਰਕ ਦੇ ਨਾਲ-ਨਾਲ ਅਕਸ਼ੈ ਕੁਮਾਰ, ਤਾਪਸੀ ਪਨੂੰ, ਫਰਦੀਨ ਖਾਨ ਵੀ ਨਜ਼ਰ ਆਉਣਗੇ। ਗਾਇਕ ਆਪਣੇ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਇਸ ਨਵੀਂ ਫਿਲਮ ਲਈ ਜੀ ਤੋੜ ਮਿਹਨਤ ਕਰ ਰਹੇ ਹਨ। 

ਹੋਰ ਪੜ੍ਹੋ : ਗੁਰਮੀਤ ਚੌਧਰੀ ਦੀ ਰਾਸ਼ਟਰੀ ਦੋੜ ਮੁਕਾਬਲੇ ਲਈ ਹੋਈ ਚੋਣ, ਰੋਹਿਤ ਰਾਏ ਨੇ ਦਿੱਤੀ ਪ੍ਰਤੀਕਿਰਿਆਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਮੀ ਵਿਰਕ ਕਈ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ, ਜਿਨ੍ਹਾਂ ਵਿੱਚ 83, ਭੁੱਜ ਦਿ ਪ੍ਰਾਈਡ ਆਫ ਇੰਡੀਆ, ਫਿਲਹਾਲ ਵਰਗੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਫੈਨਜ਼ ਗਾਇਕ ਦੀ ਇਸ ਨਵੀਂ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮਲਟੀ ਟੈਲੈਂਟਿਡ ਗੱਭਰੂ'। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network