ਐਮੀ ਵਿਰਕ ਨੇ ਕੀਤੀ ਦਿਲਜੀਤ ਦੋਸਾਂਝ ਦੀ ਤਾਰੀਫ, ਕਿਹਾ ‘ਦਿਲਜੀਤ ਭਾਜੀ ਗ੍ਰੈਮੀ ਅਤੇ ਆਸਕਰ ਵੀ ਲਿਆਉਣਗੇ’

ਐਮੀ ਵਿਰਕ ਕਹਿ ਰਹੇ ਹਨ ਕਿ ਦਿਲਜੀਤ ਭਾਜੀ ਤਾਂ ਗ੍ਰੈਮੀ ਤੇ ਆਸਕਰ ਅਵਾਰਡ ਵੀ ਲੈ ਕੇ ਆਉਣਗੇ । ਸੋਸ਼ਲ ਮੀਡੀਆ ‘ਤੇ ਐਮੀ ਵਿਰਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

Reported by: PTC Punjabi Desk | Edited by: Shaminder  |  June 07th 2024 02:08 PM |  Updated: June 07th 2024 02:08 PM

ਐਮੀ ਵਿਰਕ ਨੇ ਕੀਤੀ ਦਿਲਜੀਤ ਦੋਸਾਂਝ ਦੀ ਤਾਰੀਫ, ਕਿਹਾ ‘ਦਿਲਜੀਤ ਭਾਜੀ ਗ੍ਰੈਮੀ ਅਤੇ ਆਸਕਰ ਵੀ ਲਿਆਉਣਗੇ’

ਐਮੀ ਵਿਰਕ (Ammy Virk)  ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਦਿਲਜੀਤ ਦੋਸਾਂਝ ‘ਤੁੇ ਬਿਆਨ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਦਿਲਜੀਤ ਨੇ ਚਮਕੀਲਾ ਫ਼ਿਲਮ ਦੇ ਲਈ ਵਾਲ ਨਹੀਂ ਸਨ ਕਟਵਾਏ ਤੇ ਉਹ ਕਦੇ ਵੀ ਪੈਸਿਆਂ ਦੇ ਲਈ ਅਜਿਹਾ ਨਹੀਂ ਕਰਨਗੇ। ਇਸ ਤੋਂ ਇਲਾਵਾ ਹੁਣ ਐਮੀ ਵਿਰਕ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਐਮੀ ਵਿਰਕ ਕਹਿ ਰਹੇ ਹਨ ਕਿ ਦਿਲਜੀਤ ਭਾਜੀ ਤਾਂ ਗ੍ਰੈਮੀ ਤੇ ਆਸਕਰ ਅਵਾਰਡ ਵੀ ਲੈ ਕੇ ਆਉਣਗੇ ।

ਹੋਰ ਪੜ੍ਹੋ : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਪਰਿਵਾਰ ਆਇਆ ਸਾਹਮਣੇ, ਜਾਣੋ ਕੀ ਕਿਹਾ ਪਰਿਵਾਰ ਨੇ

ਸੋਸ਼ਲ ਮੀਡੀਆ ‘ਤੇ ਐਮੀ ਵਿਰਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਇਸ ਤੋਂ ਇਲਾਵਾ ਗਾਇਕ ਨੇ ਸਿੱਧੂ ਮੂਸੇਵਾਲਾ, ਸ਼ੁਭ ਤੇ ਏਪੀ ਢਿੱਲੋਂ ਦੀ ਕਾਮਯਾਬੀ ਬਾਰੇ ਵੀ ਗੱਲਬਾਤ ਕੀਤੀ । 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਕੌਮਾਂਤਰੀ ਪੱਧਰ ਦੇ ਸਟਾਰ ਬਣ ਚੁੱਕੇ ਹਨ ਅਤੇ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ । ਐਮੀ ਵਿਰਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਉਨ੍ਹਾਂ ਦੀ ਗਾਇਕੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । 

- PTC PUNJABI


Popular Posts