ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਪਰਿਵਾਰ ਆਇਆ ਸਾਹਮਣੇ, ਜਾਣੋ ਕੀ ਕਿਹਾ ਪਰਿਵਾਰ ਨੇ

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਪਰਿਵਾਰ ਸਾਹਮਣੇ ਆਇਆ ਹੈ। ਜਿਸ ‘ਚ ਕੁਲਵਿੰਦਰ ਕੌਰ ਦੇ ਭਰਾ ਨੇ ਦੱਸਿਆ ਹੈ ਕਿ ਸਾਨੂੰ ਮੀਡੀਆ ਦੇ ਜ਼ਰੀਏ ਹੀ ਪਤਾ ਲੱਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਦੇ ਨਾਲ ਅਦਾਕਾਰਾ ਦੇ ਨਾਲ ਸਿਕਓਰਿਟੀ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋਈ ਸੀ ।

Written by  Shaminder   |  June 07th 2024 01:09 PM  |  Updated: June 07th 2024 01:09 PM

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਪਰਿਵਾਰ ਆਇਆ ਸਾਹਮਣੇ, ਜਾਣੋ ਕੀ ਕਿਹਾ ਪਰਿਵਾਰ ਨੇ

ਕੰਗਨਾ ਰਣੌਤ ( Kangana Ranaut) ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਪਰਿਵਾਰ ਸਾਹਮਣੇ ਆਇਆ ਹੈ। ਜਿਸ ‘ਚ ਕੁਲਵਿੰਦਰ ਕੌਰ ਦੇ ਭਰਾ ਨੇ ਦੱਸਿਆ ਹੈ ਕਿ ਸਾਨੂੰ ਮੀਡੀਆ ਦੇ ਜ਼ਰੀਏ ਹੀ ਪਤਾ ਲੱਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਦੇ ਨਾਲ ਅਦਾਕਾਰਾ ਦੇ ਨਾਲ ਸਿਕਓਰਿਟੀ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋਈ ਸੀ । ਪਰ ਹਾਲੇ ਤੱਕ ਕੁਲਵਿੰਦਰ ਕੌਰ ਦਾ ਕੋਈ ਵੀ ਫੋਨ ਕਾਲ ਨਹੀਂ ਆਈ ਹੈ।

ਹੋਰ ਪੜ੍ਹੋ : ਬਿਪਾਸ਼ਾ ਬਾਸੂ ਆਪਣੀ ਧੀ ਦੇ ਨਾਲ ਖੇਡਦੀ ਨਜ਼ਰ ਆਈ, ਅਦਾਕਾਰਾ ਦੀ ਧੀ ਦੇ ਦਿਲ ‘ਚ ਸੀ ਛੇਕ, 3 ਮਹੀਨੇ ਦੀ ਉਮਰ ‘ਚ ਹੋਈ ਸੀ ਸਰਜਰੀ

ਪਰਿਵਾਰ ਦੇ ਜ਼ਿਆਦਾਤਰ ਮੈਂਬਰ ਫੌਜ ‘ਚ ਹਨ 

ਕੁਲਵਿੰਦਰ ਕੌਰ ਦਾ ਸਾਰਾ ਪਰਿਵਾਰ ਦੇ ਕਈ ਮੈਂਬਰ ਭਾਰਤੀ ਫੌਜ ‘ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਕਈ ਹਾਲੇ ਵੀ ਫੌਜ ‘ਚ ਆਪਣੀਆਂ ਸੇਵਾਵਾਂ ਦੇ ਰਹੇ ਹਨ । ਪੰਜ ਮੈਂਬਰ ਇਸ ਪਰਿਵਾਰ ਦੇ ਹਨ ਜਿਨ੍ਹਾਂ ਨੇ ਫੌਜ ‘ਚ ਆਪਣੀਆਂ ਹੁਣ ਤੱਕ ਸੇਵਾਵਾਂ ਦਿੱਤੀਆਂ ਹਨ ।ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਨੇ ਥੱਪੜ ਮਾਰਿਆ ਹੈ ਤਾਂ ਇਸ ਦਾ ਵੀਡੀਓ ਵਿਖਾਇਆ ਜਾਵੇ। ਪੰਜਾਬ ‘ਚ ਅੱਤਵਾਦ ਵਧਣ ‘ਤੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਯੋਧੇ ਸੂਰਬੀਰਾਂ ਦੀ ਧਰਤੀ ਹੈ, ਪਰ ਅਦਾਕਾਰਾ ਵੱਲੋਂ ਹਮੇਸ਼ਾ ਹੀ ਜ਼ਹਿਰ ਉਗਲਿਆ ਜਾਂਦਾ ਰਿਹਾ ਹੈ।  

ਕੰਗਨਾ ਰਣੌਤ ਨੇ ਦਿੱਤਾ ਸੀ ਬਿਆਨ

ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਨੇ ਕਿਸਾਨਾਂ ਦੇ ਖਿਲਾਫ ਘਟੀਆ ਬਿਆਨਬਾਜ਼ੀ ਕੀਤੀ ਸੀ। ਇਸ ਦੌਰਾਨ ਕੰਗਨਾ ਆਪਣੇ ਬਿਆਨਾਂ ‘ਚ ਅਕਸਰ ਕਿਸਾਨਾਂ ਨੂੰ ਖਾਲਿਸਤਾਨੀ ਦੱਸਦੀ ਸੀ ਅਤੇ ਧਰਨੇ ‘ਚ ਬੈਠੀਆਂ ਬਜ਼ੁਰਗ ਬੀਬੀਆਂ ਨੂੰ ਕਹਿੰਦੀ ਸੀ ਕਿ ਉਹ ੨੦੦-੨੦੦ ਰੁਪਏ ਦਿਹਾੜੀ ‘ਤੇ ਲਿਆ ਕੇ ਬਿਠਾਈਆਂ ਗਈਆਂ ਹਨ ।   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network