ਦਰਸ਼ਕਾਂ ਨੂੰ ਪਸੰਦ ਆ ਰਹੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’, ਦਰਸ਼ਕਾਂ ਨੇ ਕਿਹਾ ‘ਕੁੜੀਆਂ ਜ਼ਰੂਰ ਵੇਖਣ ਇਹ ਫ਼ਿਲਮ’

‘ਮਿੱਤਰਾਂ ਦਾ ਨਾਂਅ ਚੱਲਦਾ’ ਫ਼ਿਲਮ ਰਿਲੀਜ਼ ਹੋ ਚੁੱਕੀ ਹੈ । ਦਰਸ਼ਕਾਂ ਨੂੰ ਇਸ ਫ਼ਿਲਮ ਦਾ ਕਾਂਸੈਪਟ ਵੀ ਪਸੰਦ ਆ ਰਿਹਾ ਹੈ । ਇਹ ਪਹਿਲੀ ਵਾਰ ਹੈ ਜਦੋਂ ਪੰਜਾਬੀ ਇੰਡਸਟਰੀ ‘ਚ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ ।

Written by  Shaminder   |  March 09th 2023 03:44 PM  |  Updated: March 09th 2023 03:44 PM

ਦਰਸ਼ਕਾਂ ਨੂੰ ਪਸੰਦ ਆ ਰਹੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’, ਦਰਸ਼ਕਾਂ ਨੇ ਕਿਹਾ ‘ਕੁੜੀਆਂ ਜ਼ਰੂਰ ਵੇਖਣ ਇਹ ਫ਼ਿਲਮ’

‘ਮਿੱਤਰਾਂ ਦਾ ਨਾਂਅ ਚੱਲਦਾ’ (Mitran Da Naa Chalda) ਫ਼ਿਲਮ ਰਿਲੀਜ਼ ਹੋ ਚੁੱਕੀ ਹੈ । ਦਰਸ਼ਕਾਂ ਨੂੰ ਇਸ ਫ਼ਿਲਮ ਦਾ ਕਾਂਸੈਪਟ ਵੀ ਪਸੰਦ ਆ ਰਿਹਾ ਹੈ । ਇਹ ਪਹਿਲੀ ਵਾਰ ਹੈ ਜਦੋਂ ਪੰਜਾਬੀ ਇੰਡਸਟਰੀ ‘ਚ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ । ਜਿਸ ‘ਚ  ਗਿੱਪੀ ਗਰੇਵਾਲ (Gippy Grewal) ਨੇ ਇੱਕ ਹਕਲਾਉਣ ਵਾਲੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ।

ਹੋਰ ਪੜ੍ਹੋ : ਰਾਖੀ ਸਾਵੰਤ ਮਾਂ ਦੀ ਸਮਾਧੀ ‘ਤੇ ਪਹੁੰਚ ਕੇ ਹੋਈ ਭਾਵੁਕ, ਮਾਂ ਨੂੰ ਦਿੱਤੀ ਸ਼ਰਧਾਂਜਲੀ

ਜੋ ਕਿ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਹੈ, ਉਸ ਨੂੰ ਦਿਲ ਹੀ ਦਿਲ ਪਸੰਦ ਕਰਦਾ ਹੈ । ਪਰ ਫ਼ਿਲਮ ‘ਚ ਤਾਨੀਆ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਉਸ ਨੂੰ ਸਮਾਜ ਦੀਆਂ ਗੰਦੀਆਂ ਹਰਕਤਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ  ਗਿੱਪੀ ਗਰੇਵਾਲ,ਤਾਨੀਆ ਅਤੇ ਸ਼ਵੇਤਾ ਤਿਵਾਰੀ ਨਜ਼ਰ ਆਉਣਗੇ ।

ਇਸ ਤੋਂ ਇਲਾਵਾ ਰਾਜ ਸ਼ੋਕਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਨੀਤਾ ਦੇਵਗਨ, ਦੀਦਾਰ ਗਿੱਲ, ਆਰਚੀ ਸਚਦੇਵਾ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ ।ਫ਼ਿਲਮ ਨੂੰ ਪੰਕਜ ਬੱਤਰਾ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।

ਫ਼ਿਲਮ ਦਰਸ਼ਕਾਂ ਨੂੰ ਆ ਰਹੀ ਪਸੰਦ 

ਇਹ ਫ਼ਿਲਮ ਦਰਸ਼ਕਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ਦਰਸ਼ਕਾਂ ਨੇ ਵੀ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਕੀਤੀ ਹੈ । ਫ਼ਿਲਮ ਵੇਖ ਕੇ ਆਏ ਦਰਸ਼ਕਾਂ ਦਾ ਕਹਿਣਾ ਹੈ ਕਿ ਖ਼ਾਸ ਕਰਕੇ ਕੁੜੀਆਂ ਨੂੰ ਇਹ ਫ਼ਿਲਮ ਜ਼ਰੂਰ ਵੇਖਣੀ ਚਾਹੀਦੀ ਹੈ’।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ‘ਅਰਦਾਸ’ ਅਤੇ ‘ਅਰਦਾਸ ਕਰਾਂ’ ਵਰਗੀਆਂ ਫ਼ਿਲਮਾਂ ਬਣਾਈਆਂ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network