Thursday, 28th of May 2026

Amrit Maan: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਦੋਸਤ ਮੀਤ ਹੇਅਰ ਦੇ ਵਿਆਹ 'ਤੇ ਪਾਇਆ ਭੰਗੜਾ, ਵੀਡੀਓ ਹੋ ਰਹੀ ਵਾਇਰਲ

ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਆਪਣੀ ਬੁਲੰਦ ਆਵਾਜ਼ 'ਚ ਗਾਇਕੀ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਅੰਮ੍ਰਿਤ ਮਾਨ ਆਪਣੇ ਜਿਗਰੀ ਦੋਸਤ ਤੇ ਆਮ ਆਦਮੀ ਪਾਰਟੀ ਦੇ ਸਿਆਸੀ ਆਗੂ ਮੀਤ ਹੇਅਰ ਦੇ ਵਿਆਹ 'ਚ ਪੁੱਜੇ ਤੇ ਇੱਥੇ ਉਹ ਖੂਬ ਆਨੰਦ ਮਾਣਦੇ ਹੋਏ ਨਜ਼ਰ ਆਏ।

Reported by: PTC Punjabi Desk | Edited by: Pushp Raj  |  November 08th 2023 12:11 PM |  Updated: November 08th 2023 12:11 PM

Amrit Maan: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਦੋਸਤ ਮੀਤ ਹੇਅਰ ਦੇ ਵਿਆਹ 'ਤੇ ਪਾਇਆ ਭੰਗੜਾ, ਵੀਡੀਓ ਹੋ ਰਹੀ ਵਾਇਰਲ

Amrit Maan in Meet Hayers wedding : ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਆਪਣੀ ਬੁਲੰਦ ਆਵਾਜ਼ 'ਚ ਗਾਇਕੀ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਅੰਮ੍ਰਿਤ ਮਾਨ ਆਪਣੇ ਜਿਗਰੀ ਦੋਸਤ ਤੇ ਆਮ ਆਦਮੀ ਪਾਰਟੀ ਦੇ ਸਿਆਸੀ ਆਗੂ ਮੀਤ ਹੇਅਰ ਦੇ ਵਿਆਹ 'ਚ ਪੁੱਜੇ ਤੇ ਇੱਥੇ ਉਹ ਖੂਬ ਆਨੰਦ ਮਾਣਦੇ ਹੋਏ ਨਜ਼ਰ ਆਏ। 

ਦੱਸ ਦਈਏ ਕਿ ਮੀਤ ਹੇਅਰ ਦੇ ਵਿਆਹ ਸਮਾਗਮ ਤੋਂ ਗਾਇਕ ਅੰਮ੍ਰਿਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅੰਮ੍ਰਿਤ ਮਾਨ ਨੂੰ ਨਵ ਵਿਆਹੀ ਜੋੜੀ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨਾਲ ਭੰਗੜਾ ਪਾਉਂਦੇ ਤੇ ਦੋਸਤ ਦੇ ਵਿਆਹ ਦਾ ਜਸ਼ਨ ਮਨਾਉਂਦੇ ਹੋਏ ਵੇਖਿਆ ਜਾ ਸਕਦਾ ਹੈ। 

ਆਪ ਆਗੂ ਮੀਤ ਹੇਅਰ ਦੇ ਵਿਆਹ ਦੀ ਇਸ ਵਾਇਰਲ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਗਾਇਕ ਅੰਮ੍ਰਿਤ ਮਾਨ ਦੇ ਕਈ ਫੈਨਜ਼ ਉਨ੍ਹਾਂ ਦੀ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਨਵ -ਵਿਆਹੀ ਜੋੜੀ ਨੂੰ ਵੀ ਵਧਾਈਆਂ ਦੇ ਰਹੇ ਹਨ। 

 ਹੋਰ ਪੜ੍ਹੋ: Yo Yo Honey Singh: ਗਾਇਕ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤੋਂ 12 ਸਾਲ ਬਾਅਦ ਹੋਇਆ ਤਲਾਕ, ਅਦਾਲਤ ਨੇ ਦਿੱਤੀ ਮਨਜ਼ੂਰੀ 

ਗਾਇਕ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬੀਤੇ ਸਤੰਬਰ ਮਹੀਨੇ 'ਚ ਗਾਇਕ ਦਾ ਗੀਤ ‘ਆਲ ਅਬਾਊਟ ਮੀ’ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

- PTC PUNJABI


Popular Posts