ਅਨਮੋਲ ਕਵਾਤਰਾ ਨੇ ਮਸ਼ਹੂਰ ਯੂਟਿਊਬਰ ਧੁਰਵ ਰਾਠੀ ਦੀ ਜਮ ਕੇ ਕੀਤੀ ਤਾਰੀਫ, ਜਾਣੋ ਕੀ ਕਿਹਾ

ਪੰਜਾਬ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਇਸ 'ਚ ਉਹ ਮਸ਼ਹੂਰ ਯੂਟਿਊਬਰ ਧੁਰਵ ਰਾਠੀ ਦਾ ਸਮਰਥਨ ਕਰਦੇ ਨਜ਼ਰ ਆਏ।

Written by  Pushp Raj   |  June 05th 2024 06:25 PM  |  Updated: June 05th 2024 06:25 PM

ਅਨਮੋਲ ਕਵਾਤਰਾ ਨੇ ਮਸ਼ਹੂਰ ਯੂਟਿਊਬਰ ਧੁਰਵ ਰਾਠੀ ਦੀ ਜਮ ਕੇ ਕੀਤੀ ਤਾਰੀਫ, ਜਾਣੋ ਕੀ ਕਿਹਾ

Anmol Kwatra Supports Dhruv Rathee: ਪੰਜਾਬ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ  ਅਕਸਰ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਇਸ 'ਚ ਉਹ ਮਸ਼ਹੂਰ ਯੂਟਿਊਬਰ ਧੁਰਵ ਰਾਠੀ ਦਾ ਸਮਰਥਨ ਕਰਦੇ ਨਜ਼ਰ ਆਏ। 

ਦੱਸ ਦਈਏ ਕਿ ਅਨਮੋਲ ਕਵਾਤਰਾ ਸਮਾਜ ਸੇਵਾ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਨਮੋਲ ਅਕਸਰ ਹੀ ਵੱਖ -ਵੱਖ ਮੁੱਦਿਆਂ ਉੱਤੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝ ਕਰਦੇ ਹੋਏ ਨਜ਼ਰ ਆਉਂਦੇ ਹਨ। 

ਹਾਲ ਹੀ ਵਿੱਚ ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ ਮਗਰੋਂ ਅਨਮੋਲ ਕਵਾਤਰਾ ਨੇ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਨਮੋਲ ਕਵਾਤਰਾ ਨੇ ਮਸ਼ਹੂਰ ਯੂਟਿਊਬਰ ਧੁਰਵ ਰਾਠੀ ਦੀ ਜਮ ਕੇ ਤਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। 

ਅਨਮੋਲ ਕਰਵਾਤਰਾ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ ਕਹਿੰਦੇ ਹਨ ਕਿ ਮੈਂ ਇਸ ਇੱਕਲੇ ਤੇ ਨਿਡਰ ਵਿਅਕਤੀ ਦੀ ਤਰੀਫ ਕਰਨਾ ਚਾਹੁੰਦਾ ਹਾਂ, ਜੋ ਕਿ ਕਈ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਲੋਕਾਂ ਨੂੰ ਲੋਕਤੰਤਰ ਦੇ ਪ੍ਰਤੀ ਲਗਾਤਾਰ ਜਾਗਰੂਕ ਕਰਦਾ ਰਿਹਾ। ਮੈਂ ਚੋਣਾਂ ਤੋਂ ਪਹਿਲਾਂ ਤੋਂ ਹੀ ਧੁਰਵ ਰਾਠੀ ਨੂੰ ਕਾਫੀ ਪਸੰਦ ਕਰਦਾ ਹਾਂ। ਮੈਂ ਪਹਿਲਾਂ ਤੋਂ ਇਹ ਚਾਹੁੰਦਾ ਸੀ ਕਿ ਮੈਂ ਵੀ ਆਪਣੇ ਵਿਚਾਰ ਇਨ੍ਹਾੰ ਵਾਂਗ ਖੁੱਲ੍ਹ ਰੱਖ ਸਕਾਂ। 

ਇਸ ਦੇ ਨਾਲ ਹੀ ਅਨਮੋਲ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਜਾਂ ਉਸ ਦੀ ਨਿਖੇਧੀ ਨਹੀਂ ਕਰਦੇ। ਉਨ੍ਹਾਂ ਦੀ ਇਹ ਵੀਡੀਓ ਮਹਿਜ਼ ਧੁਰਵ ਰਾਠੀ ਦੀ ਚੰਗੀ ਰਿਸਰਚ ਤੇ ਚੰਗੀਆਂ ਗੱਲਾਂ ਦਾ ਸਮਰਥਨ ਕਰਨ ਲਈ ਬਣਾਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਯੂਟਿਊਬਰ ਦੇ ਫੈਨ ਹਨ। 

 ਹੋਰ ਪੜ੍ਹੋ : World Environment Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ, ਕੀ ਹੈ ਇਸ ਦਿਨ ਦਾ ਮਹੱਤਵ

ਦੱਸਣਯੋਗ ਹੈ ਕਿ ਅਨਮੋਲ ਕਵਾਤਾਰ ਵੀ ਪੰਜਾਬ ਵਿੱਚ ਬਤੌਰ ਸਮਾਜ ਸੇਵਕ ਕੰਮ ਕਰ ਰਹੇ ਹਨ। ਉਹ ਏਕ ਜ਼ਰੀਆ ਨਾਮ ਦੀ ਸਮਾਜ ਸੇਵੀ ਸੰਸਥਾ ਚਲਾਉਂਦੇ ਹਨ। ਉਹ ਅਕਸਰ ਲੋੜਵੰਦ ਲੋਕਾਂ ਦੇ ਇਲਾਜ ਵਿੱਚ ਮਦਦ ਕਰਦੇ ਹਨ। ਉਹ ਮਸ਼ਹੂਰ ਮਾਡਲ ਵੀ ਰਹਿ ਚੁੱਕੇ ਹਨ ਪਰ ਉਨ੍ਹਾਂ ਨੇ ਆਪਣੇ ਸਫਲ ਮਾਡਲਿੰਗ ਤੇ ਅਦਾਕਾਰੀ ਦੇ ਕਰੀਅਰ ਨੂੰ ਛੱਡ ਕੇ ਸਮਾਜ ਸੇਵਾ ਦਾ ਰਾਹ ਚੁਣਿਆ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network