‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਪ੍ਰੀ-ਟੀਜ਼ਰ ਹੋਇਆ ਰਿਲੀਜ਼, ਗਿੱਪੀ ਗਰੇਵਾਲ ਨੇ ਕੀਤਾ ਸਾਂਝਾ

ਗਿੱਪੀ ਗਰੇਵਾਲ ਜਲਦ ਹੀ ਆਪਣੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ । ਫ਼ਿਲਮ ਦੀ ਰਿਲੀਜ਼ ਡੇਟ ਦਾ ਤਾਂ ਹਾਲੇ ਅਦਾਕਾਰ ਦੇ ਵੱਲੋਂ ਖੁਲਾਸਾ ਨਹੀਂ ਕੀਤਾ ਗਿਆ ਹੈ।ਪਰ ਇਸ ਫ਼ਿਲਮ ਦਾ ਪ੍ਰੀ-ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।

Reported by: PTC Punjabi Desk | Edited by: Shaminder  |  June 22nd 2024 03:22 PM |  Updated: June 22nd 2024 03:22 PM

‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਪ੍ਰੀ-ਟੀਜ਼ਰ ਹੋਇਆ ਰਿਲੀਜ਼, ਗਿੱਪੀ ਗਰੇਵਾਲ ਨੇ ਕੀਤਾ ਸਾਂਝਾ

ਗਿੱਪੀ ਗਰੇਵਾਲ (Gippy Grewal) ਜਲਦ ਹੀ ਆਪਣੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ । ਫ਼ਿਲਮ ਦੀ ਰਿਲੀਜ਼ ਡੇਟ ਦਾ ਤਾਂ ਹਾਲੇ ਅਦਾਕਾਰ ਦੇ ਵੱਲੋਂ ਖੁਲਾਸਾ ਨਹੀਂ ਕੀਤਾ ਗਿਆ ਹੈ।ਪਰ ਇਸ ਫ਼ਿਲਮ ਦਾ ਪ੍ਰੀ-ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਦਾ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਪਹੁੰਚੇ ਲੁਧਿਆਣਾ, ਖਾਧਾ ਕੁਲਚਾ, ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ

ਇਸ ਪ੍ਰੀ-ਟੀਜ਼ਰ ‘ਚ ਇਸ ਫ਼ਿਲਮ ਦੇ ਓਰੀਜਨਲ ਅਤੇ ਹੋਰ ਭਾਗਾਂ ਨੂੰ ਵੀ ਵਿਖਾਇਆ ਗਿਆ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦੇ ਟੀਜ਼ਰ ਦਾ ਵੀ ਐਲਾਨ ਕਰ ਦਿੱਤਾ ਹੈ। ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਪ੍ਰਿੰਸ ਕੰਵਲਜੀਤ ਸਿੰਘ, ਰਘੁਵੀਰ ਬੋਲੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੇ ਪ੍ਰੀ-ਟੀਜ਼ਰ ਦੀ ਸ਼ੁਰੂਆਤ ਨਛੱਤਰ ਗਿੱਲ ਦੀ ਆਵਾਜ਼ ‘ਚ ਗਾਏ ਧਾਰਮਿਕ ਗੀਤ ‘ਅਰਦਾਸ ਕਰੋ ਸਰਬੱਤ ਦੇ ਭਲੇ ਦੀ’ ਦੇ ਨਾਲ ਹੁੰਦੀ ਹੈ। 

‘ਅਰਦਾਸ’ ਫ਼ਿਲਮ ‘ਚ ਹਾਲਾਤਾਂ ਨਾਲ ਲੜਨ ਦੀ ਪ੍ਰੇਰਣਾ 

‘ਅਰਦਾਸ’ ਫ਼ਿਲਮ ‘ਚ ਹਾਲਾਤਾਂ ਨਾਲ ਲੜਨ ਦੀ ਪ੍ਰੇਰਣਾ ਦਿੱਤੀ ਗਈ ਸੀ । ਇਸ ਦੇ ਨਾਲ ਹੀ ਇਸ ਫ਼ਿਲਮ ‘ਚ ਗੁਰਬਾਣੀ ਤੇ ਗੁਰੁ ਦਾ ਓਟ ਆਸਰਾ ਲੈ ਕੇ ਕਿਵੇਂ ਸਮਾਜ ‘ਚ ਰਹਿੰਦੇ ਹੋਏ ਇਨਸਾਨ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ, ਚੁਣੌਤੀਆਂ ਨੂੰ ਪਾਰ ਕਰ ਲੈਂਦਾ ਹੈ । ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਪਰ ਹੁਣ ਇਸ ਫ਼ਿਲਮ ਦੇ ਸੀਕਵੇਲ ‘ਚ ਕਿਸ ਤਰ੍ਹਾਂ ਦੀ ਕਹਾਣੀ ਵੇਖਣ ਨੂੰ ਮਿਲੇਗੀ । ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ । 

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network