ਬੱਬੂ ਮਾਨ ਦਾ ਹਸ਼ਰ ਗੀਤ ਸੁਣਦੇ ਹੀ ਥਮ ਗਿਆ ਮਾਹੌਲ, ਗਾਇਕ ਖ਼ੁਦ ਹੋਏ ਭਾਵੁਕ
Babbu Maan viral video: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਵਿਦੇਸ਼ ਵਿੱਚ ਆਪਣੇ ਮਿਊਜ਼ਿਕਲ ਦੌਰੇ 'ਤੇ ਹਨ। ਇਸ ਦੌਰਾਨ ਹਾਲ ਹੀ 'ਚ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਖ਼ੁਦ ਆਪਣਾ ਗੀਤ ਗਾਉਂਦੇ ਹੋਏ ਭਾਵੁਕ ਹੋ ਗਏ।
ਦੱਸ ਦਈਏ ਕਿ ਬੱਬੂ ਮਾਨ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਸ਼ਾਇਰੀ ਤੇ ਨਿੱਤ ਨਵੇਂ ਪ੍ਰੋਜੈਕਟਸ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਮਿਊਜ਼ਿਕਲ ਸ਼ੋਅ ਲਈ ਆਸਟ੍ਰੇਲੀਆ ਗਏ ਹਨ। ਇਸ ਦੌਰਾਨ ਗਾਇਕ ਦੀ ਇੱਕ ਵੀਡੀਓ ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਹੈ। ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।
ਇਸ ਵਿਚਾਲੇ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਬੱਬੂ ਮਾਨ ਆਪਣੇ ਲਾਈਵ ਸ਼ੋਅ ਦੇ ਦੌਰਾਨ ਆਪਣਾ ਮਸ਼ਹੂਰ ਗੀਤ ਹਸ਼ਰ ਗਾ ਰਹੇ ਹਨ। ਇਸ ਗੀਤ ਨੂੰ ਸੁਣ ਕੇ ਜਿੱਥੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ, ਉੱਥੇ ਹੀ ਦੂਜੇ ਪਾਸੇ ਗਾਇਕ ਖ਼ੁਦ ਆਪਣੇ ਇਸ ਗੀਤ ਨੂੰ ਗਾਉਂਦੇ ਹੋਏ ਭਾਵੁਕ ਹੋ ਗਏ।
ਫੈਨਜ਼ ਬੱਬੂ ਮਾਨ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਗਾਇਕ ਦੀ ਸਾਦਗੀ ਦੀ ਤਰੀਫ ਕਰ ਰਹੇ ਹਨ ਕਿ ਗਾਇਕ ਆਪਣੇ ਜੋ ਵੀ ਗੀਤ ਗਾਉਂਦੇ ਹਨ ਉਸ ਨੂੰ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਨਿਭਾਉਂਦੇ ਹਨ। ਦੱਸਣਯੋਗ ਹੈ ਕਿ ਬੱਬੂ ਮਾਨ ਜਲਦ ਹੀ ਆਪਣੀ ਨਵੀਂ ਫਿਲਮ ਸੱਚਾ ਸੂਰਮਾ ਦੇ ਰਾਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਦਰਸ਼ਕ ਗਾਇਕ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI