ਵਿਸਾਖੀ 2023 : ਜਾਣੋਂ ਵਿਸਾਖੀ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ

ਪੰਜਾਬ ‘ਚ ਸ਼ਾਇਦ ਹੀ ਕੋਈ ਮਹੀਨਾ ਹੋਵੇਗਾ, ਜਿਸ ਦੌਰਾਨ ਕੋਈ ਤਿੱਥ ਤਿਉਹਾਰ ਜਾਂ ਫਿਰ ਕੋਈ ਵਿਸ਼ੇਸ਼ ਦਿਹਾੜਾ ਨਾ ਮਨਾਇਆ ਜਾਂਦਾ ਹੋਵੇ । ਵਿਸਾਖੀ ਦਾ ਤਿਉਹਾਰ ਵੀ ਵਿਸਾਖ ਮਹੀਨੇ ‘ਚ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ।

Written by  Shaminder   |  April 10th 2023 04:04 PM  |  Updated: April 10th 2023 04:15 PM

ਵਿਸਾਖੀ 2023 : ਜਾਣੋਂ ਵਿਸਾਖੀ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ

ਪੰਜਾਬ ‘ਚ ਸ਼ਾਇਦ ਹੀ ਕੋਈ ਮਹੀਨਾ ਹੋਵੇਗਾ, ਜਿਸ ਦੌਰਾਨ ਕੋਈ ਤਿੱਥ ਤਿਉਹਾਰ ਜਾਂ ਫਿਰ ਕੋਈ ਵਿਸ਼ੇਸ਼ ਦਿਹਾੜਾ ਨਾ ਮਨਾਇਆ ਜਾਂਦਾ ਹੋਵੇ ।  ਵਿਸਾਖੀ ( Baisakhi 2023) ਦਾ ਤਿਉਹਾਰ ਵੀ ਵਿਸਾਖ ਮਹੀਨੇ ‘ਚ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ।  ਹਰ ਤਿੱਥ ਤਿਉਹਾਰ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਧਾਰਮਿਕ ਜਾਂ ਇਤਿਹਾਸਕ  ਮਹੱਤਵ ਜ਼ਰੂਰ ਜੁੜਿਆ ਹੁੰਦਾ ਹੈ ।  ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਪੰਜਾਬ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ । ਪੰਜਾਬ ‘ਚ ਵਿਸਾਖੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ।

ਹੋਰ ਪੜ੍ਹੋ : ਨੀਰੂ ਬਾਜਵਾ ਕਿਚਨ ‘ਚ ਪਤੀ ਦੇ ਨਾਲ ਪੀਜ਼ਾ ਬਣਾਉਂਦੀ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਖਾਲਸੇ ਦੀ ਸਾਜਨਾ ਦਾ ਦਿਵਸ 

ਵਿਸਾਖੀ ਵਾਲੇ ਦਿਨ ਹੀ 1699 ‘ਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਮਹਾਨ ਸਭਾ ਦੇ ਦੌਰਾਨ ਆਪਣੀ ਮਿਆਨ ਚੋਂ ਤਲਵਾਰ ਕੱਢਦੇ ਹੋਏ ਧਰਮ ਦੀ ਰੱਖਿਆ ਦੇ ਲਈ ਪ੍ਰਾਣਾਂ ਦਾ ਬਲਿਦਾਨ ਦੇਣ ਲਈ ਆਖਿਆ ਸੀ ਤਾਂ ਸਾਰੀ ਸਭਾ ‘ਚ ਸੰਨਾਟਾ ਪੱਸਰ ਗਿਆ ਸੀ । ਇਸ ਤੋਂ ਬਾਅਦ ਪੰਜ ਗੁਰੂ ਦੇ ਪਿਆਰੇ ਸਿੱਖਾਂ ਨੇ ਆਪਣਾ ਆਪ ਗੁਰੂ ਸਾਹਿਬ ਨੂੰ ਸੌਂਪ ਦਿੱਤਾ ਸੀ।

ਗੁਰੂ ਸਾਹਿਬ ਨੇ ਉਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ ।ਬਾਅਦ ‘ਚ ਗੁਰੂ ਸਾਹਿਬ ਨੇ ਖੁਦ ਵੀ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਸੀ ।ਇਸ ਦਿਨ ਗੁਰੂ ਸਾਹਿਬ ਨੇ ਜਾਤ ਪਾਤ ਦਾ ਭੇਦ-ਭਾਵ ਖਤਮ ਕਰਕੇ ਖਾਲਸਾ ਪੰਥ ਸਿਰਜਿਆ ਸੀ। ਜਿਸ ਤੋਂ ਬਾਅਦ 13 ਅਪ੍ਰੈਲ ਨੂੰ ਹਰ ਸਾਲ ਖਾਲਸੇ ਦੀ ਸਾਜਨਾ ਦਿਵਸ (khalsa sajna diwas 2023) ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦੇ ਮੌਕੇ ‘ਤੇ ਪੰਜਾਬ ਭਰ ‘ਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਅਨੰਦਪੁਰ ਸਾਹਿਬ ‘ਚ ਵੱਡੇ ਪੱਧਰ ‘ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ।ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਇਨ੍ਹਾਂ ਸਮਾਗਮਾਂ ‘ਚ ਸ਼ਾਮਿਲ ਹੁੰਦੇ ਹਨ ।

 ਵਿਸਾਖੀ ਦਾ ਇਤਿਹਾਸਕ ਮਹੱਤਵ 

ਵਿਸਾਖੀ ਦਾ ਧਾਰਮਿਕ ਮਹੱਤਵ ਹੋਣ ਦੇ ਨਾਲ-ਨਾਲ ਇਤਿਹਾਸਕ ਮਹੱਤਵ ਹੈ।ਵਿਸਾਖੀ ਵਾਲੇ ਦਿਨ ਹੀ 13 ਅਪ੍ਰੈਲ 1919 ਨੂੰ ਹੀ  ਜਲ੍ਹਿਆਂ (Jallianwala Bagh massacre) ਵਾਲੇ ਬਾਗ ‘ਚ ਹਜ਼ਾਰਾਂ ਦੀ ਗਿਣਤੀ ‘ਚ ਇੱਕਠੇ ਹੋਏ ਨਿਹੱਥੇ ਹੋਏ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਮਾਰ ਕੇ ਭੁੰਨ ਦਿੱਤਾ । ਜਲ੍ਹਿਆਂ ਵਾਲਾ ਬਾਗ ‘ਚ ਹੋਏ ਇਸ ਸਾਕੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮਾਰੇ ਗਏ ਸਨ । ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਮਾਸੂਮ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਿਲ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network