Baisakhi 2024: ਪੰਜਾਬ ਸਣੇ ਭਾਰਤ 'ਚ ਇਨ੍ਹਾਂ ਥਾਵਾਂ 'ਤੇ ਲੱਗਦਾ ਹੈ ਵਿਸਾਖੀ ਦਾ ਮੇਲਾ, ਤੁਸੀਂ ਵੀ ਇਨ੍ਹਾਂ ਇੱਥੇ 'ਤੇ ਪਹੁੰਚ ਕੇ ਮਾਣ ਸਕਦੇ ਹੋ ਮੇਲੇ ਦਾ ਆਨੰਦ
Baisakhi celebrations in India: ਭਾਰਤ 'ਚ ਸਮੇਂ-ਸਮੇਂ ਤੇ ਕਈ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ ਤੇ ਖ਼ਾਸ ਤੌਰ ਤੇ ਪੰਜਾਬ ਵਿਚ ਲੱਗਣ ਵਾਲੇ ਮੇਲਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਇਨ੍ਹਾਂ ਚੋਂ ਇੱਕ ਬੇਹੱਦ ਹੀ ਖ਼ਾਸ ਹੈ ਵਿਸਾਖੀ ਦਾ ਮੇਲਾ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੰਜਾਬ ਸਣੇ ਭਾਰਤ ਦੀਆਂ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਵਿਸਾਖੀ ਦੇ ਮੇਲੇ ਦਾ ਆਨੰਦ ਮਾਣ ਸਕਦੇ ਹੋ।
ਕਿਉਂ ਲੱਗਦਾ ਹੈ ਵਿਸਾਖੀ ਦਾ ਮੇਲਾ
ਵਿਸਾਖੀ ਦਾ ਤਿਉਹਾਰ ਵੈਸਖ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਿੱਖ ਭਾਈਚਾਰੇ ਲਈ ਇਤਿਹਾਸਿਕ ਤੇ ਧਾਰਮਿਕ ਪੱਖੋਂ ਬੇਹੱਦ ਖ਼ਾਸ ਹੁੰਦਾ ਹੈ। ਕਿਉਂਕਿ ਇਹ ਤਿਉਹਾਰ ਪੰਜਾਬੀ ਸੱਭਿਆਚਾਰ 'ਚ ਬਹੁਤ ਮਹੱਤਵ ਰੱਖਦਾ ਹੈ ਤੇ ਇਸ ਦੇ ਨਾਲ-ਨਾਲ ਇਸ ਦੌਰਾਨ ਲੱਗਣ ਵਾਲੇ ਮੇਲੇ ਵੀ ਬੇਹੱਦ ਖ਼ਾਸ ਹੁੰਦੇ ਹਨ।
ਵਿਸਾਖੀ ਦੇ ਮੇਲੇ ਦਾ ਇਤਿਹਾਸਿਕ ਪਿਛੋਕੜ
ਜਿੱਥੇ ਇੱਕ ਪਾਸੇ ਇਹ ਦਿਨ ਇੱਕ ਤਿਉਹਾਰ ਹੈ ਵਜੋਂ ਪੰਜਾਬੀ ਕਲੈਂਡਰ ਨਾਨਕਸ਼ਾਹੀ ਦੇ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਦਾ ਦਿਨ ਹੁੰਦਾ ਹੈ। ਇਹ ਸਿੱਖ ਭਾਈਚਾਰੇ ਲਈ ਖਾਲਸਾ ਪੰਥ ਦੇ ਸਿਰਜਨਾ ਦਿਵਸ ਵਜੋਂ ਵੀ ਬਹੁਤ ਮਹੱਤਵਪੂਰਨ ਹੈ ਤੇ ਉੱਥੇ ਹੀ ਦੂਜੇ ਪਾਸੇ ਵਿਸਾਖੀ ਪੰਜਾਬ ਦੇ ਕਿਸਾਨਾਂ ਲਈ ਵੀ ਬੇਹੱਦ ਖ਼ਾਸ ਹੁੰਦਾ ਹੈ। ਇਸ ਦਿਨ ਕਿਸਾਨਾਂ ਆਪਣੀ ਪੁੱਤਾਂ ਵਾਂਗ ਸਾਂਭੀ ਹੋਈ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਕਰਦੇ ਹਨ।
ਇਨ੍ਹਾਂ ਥਾਵਾਂ ਉੱਤੇ ਲੱਗਦਾ ਹੈ ਵਿਸਾਖੀ ਦਾ ਮੇਲਾ
ਸ੍ਰੀ ਆਨੰਦਪੁਰ ਸਾਹਿਬ (ਪੰਜਾਬ)
ਸ੍ਰੀ ਆਨੰਦਪੁਰ ਸਾਹਿਬ ਪੰਜਾਬ ਦੀ ਉਹ ਧਾਰਮਿਕ ਨਗਰੀ ਹੈ, ਜਿੱਥ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਲੰਮਾਂ ਸਮਾਂ ਬਤੀਤ ਕੀਤਾ। ਇੱਥੇ ਹੀ ਦਸ਼ਮ ਪਿਤਾ ਨੇ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ। ਇਸ ਲਈ ਇੱਥੇ ਵੱਡੇ ਪੱਧਰ 'ਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀ ਖੁਸ਼ੀ 'ਚ ਹਰ ਸਾਲ ਵਿਸਾਖੀ ਦੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ।
ਅੰਮ੍ਰਿਤਸਰ (ਪੰਜਾਬ)
ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਵਿਸਾਖੀ ਦੇ ਮੌਕੇ 'ਤੇ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ। ਸੰਗਤਾਂ ਇੱਥੇ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਤੇ ਗੁਰੂ ਘਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੀਆਂ ਹਨ। ਇੱਥੇ ਤੁਸੀਂ ਜਲਿਆਂਵਾਲੇ ਬਾਗ ਦੇ ਦਰਸ਼ਨ ਵੀ ਕਰ ਸਕਦੇ ਹੋ।
ਚੰਡੀਗੜ੍ਹ (ਪੰਜਾਬ)
ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਵਿਸਾਖੀ ਦੀਆਂ ਰੌਣਕਾਂ ਮਾਣ ਸਕਦੇ ਹੋ। ਇੱਥੇ ਸ਼ਹਿਰ ਭਰ 'ਚ ਵੱਖ-ਵੱਖ ਜਨਤਕ ਥਾਵਾਂ 'ਤੇ ਵਿਸਾਖੀ ਮੌਕੇ ਖ਼ਾਸ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਹ ਇੱਕ ਰੰਗੀਨ ਤਿਉਹਾਰ ਹੈ ਜਿੱਥੇ ਲੋਕ ਇੱਕ ਦੂਜੇ ਨੂੰ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਨ ਲਈ ਇਕੱਠੇ ਹੁੰਦੇ ਹਨ। ਪੂਰੇ ਸ਼ਹਿਰ ਵਿੱਚ ਬਹੁਤ ਸਾਰੇ ਸਟ੍ਰੀਟ ਫੈਸਟੀਵਲ, ਲਾਈਵ ਕੰਸਰਟ, ਅਤੇ 'ਢੋਲ' ਪਾਰਟੀਆਂ ਚੱਲਦੀਆਂ ਹਨ, ਅਤੇ ਤੁਹਾਡੇ ਕੋਲ ਇੱਕ ਸ਼ਾਨਦਾਰ ਸਮਾਂ ਹੋਵੇਗਾ।
ਜਲੰਧਰ (ਪੰਜਾਬ)
ਜਲੰਧਰ ਵਿਖੇ ਵੀ ਕਈ ਥਾਵਾਂ 'ਤੇ ਵਿਸਾਖੀ ਦਾ ਆਯੋਜਨ ਹੁੰਦਾ ਹੈ। ਇੱਥੇ ਸ਼ਹਿਰ ਦੇ ਕਈ ਕਮਿਊਨਿਟੀ ਸੈਂਟਰਾਂ ਅਤੇ ਹੋਰ ਮੁੱਖ ਇਕੱਠ ਵਾਲੀਆਂ ਥਾਵਾਂ 'ਤੇ ਲੋਕ ਵਿਸਾਖੀ ਦਾ ਜਸ਼ਨ ਮਨਾਉਂਦੇ ਹਨ। ਇਸ ਮੌਕੇ ਨੂੰ ਯਾਦ ਕਰਨ ਲਈ, ਡਾਂਸ, ਸੰਗੀਤ, ਖਰੀਦਦਾਰੀ ਅਤੇ ਖਾਣ ਪੀਣ ਦੀ ਚੀਜ਼ਾਂ ਮੇਲੇ 'ਚ ਲਗਾਇਆਂ ਜਾਂਦੀਆਂ ਹਨ। ਪਿੰਡਾਂ 'ਚ ਲੋਕ ਪੰਜਾਬੀ ਲੋਕ ਸੰਗੀਤ, ਗਿੱਧੇ ਤੇ ਭੰਗੜੇ ਦਾ ਆਨੰਦ ਮਾਣਦੇ ਹਨ।
ਹੋਰ ਪੜ੍ਹੋ: Khalsa Sajna Diwas 2024: ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਜਾਣੋ ਇਸ ਦਾ ਇਤਿਹਾਸ ਤੇ ਮਹੱਤਤਾ, ਕਿੰਝ ਦਸਮ ਪਿਤਾ ਨੇ ਸਿਰਜਿਆ ਖਾਲਸਾ ਪੰਥ
ਪੰਚਕੂਲਾ (ਹਰਿਆਣਾ)
ਹਰਿਆਣਾ ਦੇ ਪੰਚਕੂਲਾ ਵਿਖੇ ਸਥਿਤ ਪਿੰਜੌਰ ਗਾਰਡਨ ਵਿਖੇ ਵੱਡੇ ਪੱਧਰ 'ਤੇ ਵਿਸਾਖੀ ਦੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਤੁਹਾਨੂੰ ਪੰਜਾਬ ਤੇ ਹਰਿਆਣਾ ਦੋਹਾਂ ਸੂਬਿਆਂ ਦੇ ਲੋਕ ਨਾਚ, ਲੋਕ ਗੀਤਾਂ ਤੇ ਦੋਹਾਂ ਸੂਬਿਆਂ ਦੇ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੇਗੀ। ਇੱਥੇ ਤੁਸੀਂ ਸੰਗੀਤ, ਸੱਭਿਆਚਾਰਕ ਪ੍ਰੋਗਰਾਮ ਤੇ ਮੇਲੇ ਦੀਆਂ ਰੌਣਕਾਂ ਦਾ ਆਨੰਦ ਮਾਣ ਸਕਦੇ ਹੋ।
- PTC PUNJABI