ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦੇ ਜਨਮ ਦਿਨ ‘ਤੇ ਭਾਵੁਕ ਹੋਏ ਬਿੰਨੂ ਢਿੱਲੋ, ਸਾਂਝੀ ਕੀਤੀ ਭਾਵੁਕ ਪੋਸਟ

ਗੁਰਿੰਦਰ ਡਿੰਪੀ ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰ ਬਿੰਨੂ ਢਿੱਲੋਂ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ ।

Written by  Shaminder   |  August 07th 2023 10:23 AM  |  Updated: August 07th 2023 10:23 AM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦੇ ਜਨਮ ਦਿਨ ‘ਤੇ ਭਾਵੁਕ ਹੋਏ ਬਿੰਨੂ ਢਿੱਲੋ, ਸਾਂਝੀ ਕੀਤੀ ਭਾਵੁਕ ਪੋਸਟ

ਗੁਰਿੰਦਰ ਡਿੰਪੀ ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰ ਬਿੰਨੂ ਢਿੱਲੋਂ (Binnu Dhillon) ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਡਿੰਪੀ ਵੀਰ.. ਭਾਵੇਂ ਅੱਜ ਸਰੀਰਕ ਤੌਰ ਤੇ ਤੂੰ ਸਾਡੇ ਵਿਚਕਾਰ ਨਹੀ।

ਹੋਰ ਪੜ੍ਹੋ :  ਗਿੱਪੀ ਗਰੇਵਾਲ ਦੇ ਘਰ ਆਈਆਂ ਖੁਸ਼ੀਆਂ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਸਰਦਾਰ ਸੋਹੀ ਸਣੇ ਕਈ ਅਦਾਕਾਰ ਪਹੁੰਚੇ ਗਾਇਕ ਦੇ ਘਰ, ਵੇਖੋ ਵੀਡੀਓ

ਪਰ ਹਰ ਰੋਜ਼ ਤੇਰੀ ਯਾਦ ਅੱਜ ਵੀ ਕਿਸੇ ਨਾ ਕਿਸੇ ਬਹਾਨੇ ਦਿਲ ਦਾ ਦਰਵਾਜ਼ਾ ਆ ਖਟਕਾਉਂਦੀ ਹੈ  ਤੇ ਉਹਨਾਂ ਖੱਟੀਆਂ ਮਿੱਠੀਆਂ ਯਾਦਾਂ ਵਿੱਚ ਤੈਨੂੰ ਯਾਦ ਕਰਕੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ। ਅੱਜ ਤੇਰਾ ਜਨਮ ਦਿਨ ਹੈ।  ਅੱਜ ਵੀ ਤੈਨੂੰ ਬਹੁਤ ਜਿਆਦਾ ਯਾਦ ਕਰ ਰਹੇ ਹਾਂਙਜਨਮ ਦਿਨ ਦੀਆਂ ਮੁਬਾਰਕਾਂ’।   

ਬੀਤੇ ਸਾਲ ਹੋਇਆ ਸੀ ਦਿਹਾਂਤ 

ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਬੀਤੇ ਸਾਲ ਇਸ ਸੰਸਾਰ ਨੂੰ ਮਹਿਜ਼ 47 ਸਾਲਾਂ ਦੀ ਉਮਰ ‘ਚ ਅਲਵਿਦਾ ਆਖ ਗਏ ਸਨ ।ਉਨ੍ਹਾਂ ਨੇ ਕਈ ਫ਼ਿਲਮਾਂ ਲਿਖੀਆਂ ਸਨ ਅਤੇ ਮਰਹੂਮ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ ਜੱਟ’ ਵੀ ਉਨ੍ਹਾਂ ਦੇ ਵੱਲੋਂ ਹੀ ਲਿਖੀ ਗਈ ਸੀ । ਇਸ ਤੋਂ ਇਲਾਵਾ ਉਹ ਹੋਰ ਕਈ ਫ਼ਿਲਮਾਂ ਦਾ ਹਿੱਸਾ ਵੀ ਰਹੇ ਸਨ । ਊੜਾ ਐੜਾ, ਜ਼ਖਮੀ, ਵਧਾਈਆਂ ਜੀ ਵਧਾਈਆਂ ਸਣੇ ਕਈ ਫ਼ਿਲਮਾਂ ਦੇ ਲਈ ਉਨ੍ਹਾਂ ਨੇ ਕੰਮ ਕੀਤਾ ਸੀ । ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network