Advertisment

Carry On Jatta 3: ਗੁਰਪ੍ਰੀਤ ਘੁੱਗੀ ਨੇ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਪੰਜਾਬੀਆਂ ਦੀ ਪੱਗ ਨੂੰ ਲੈ ਕੇ ਆਖੀ ਵੱਡੀ ਗੱਲ, ਕਿਹਾ - ਪੰਜਾਬੀਆਂ ਨੇ ਸਿਖਾਈ ਬਾਲੀਵੁੱਡ ਨੂੰ ਪੱਗ ਬੰਨਣੀ

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਇੰਨੀ ਦਿਨੀਂ ਫਿਲਮ ਕੈਰੀ ਆਨ ਜੱਟਾ 3 ਨੂੰ ਲੈ ਖੂਬ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ ਦਾ ਟ੍ਰੇਲਰ ਲਾਂਚ ਹੋਇਆ ਹੈ। ਇਸ ਦੌਰਾਨ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਪੰਜਾਬੀਆਂ ਦੀ ਪੱਗ ਨੂੰ ਲੈ ਗੱਲ ਕਰਦੇ ਹੋਏ ਕਿਹਾ ਕਿ ਬਾਲੀਵੁੱਡ ਨੂੰ ਸਹੀ ਤਰੀਕੇ ਨਾਲ ਪੱਗ ਬੰਨਣੀ ਪੰਜਾਬੀਆਂ ਨੇ ਸਿਖਾਈ ਹੈ।

author-image
By Pushp Raj
New Update
Carry On Jatta 3: ਗੁਰਪ੍ਰੀਤ ਘੁੱਗੀ ਨੇ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਪੰਜਾਬੀਆਂ ਦੀ ਪੱਗ ਨੂੰ ਲੈ ਕੇ ਆਖੀ ਵੱਡੀ ਗੱਲ, ਕਿਹਾ - ਪੰਜਾਬੀਆਂ ਨੇ ਸਿਖਾਈ ਬਾਲੀਵੁੱਡ ਨੂੰ ਪੱਗ ਬੰਨਣੀ
Advertisment

Gurpreet Ghuggi Talk about Punjabi Turban : ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੰਨੀ ਦਿਨੀਂ ਫ>fਲਮ ਕੈਰੀ ਆਨ ਜੱਟਾ 3 ਨੂੰ ਲੈ ਖੂਬ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ ਦਾ ਟ੍ਰੇਲਰ ਲਾਂਚ ਹੋਇਆ ਹੈ। ਇਸ ਦੌਰਾਨ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਆਮਿਰ ਖ਼ਾਨ ਵੀ ਨਜ਼ਰ ਆਏ। ਇਸ ਟ੍ਰੇਲਰ ਲਾਂਚ ਈਵੈਂਟ ਦੇ ਦੌਰਾਨ ਗੁਰਪ੍ਰੀਤ  ਘੁੱਗੀ ਨੇ ਪੰਜਾਬੀਆਂ ਦੀ ਪੱਗ ਨੂੰ ਆਪਣਾ ਮਾਣ ਦੱਸਿਆ। 

Advertisment


ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਵੀ ਫ਼ਿਲਮ ਕੈਰੀ ਆਨ ਜੱਟਾ ਵਿੱਚ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਲਾਂਚ ਦੌਰਾਨ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਤੇ ਪੰਜਾਬੀਆਂ ਦੀ ਪੱਗ ਨੂੰ ਲੈ ਕੇ ਬੇਹੱਦ ਖ਼ਾਸ ਗੱਲ ਕਹੀ, ਜਿਸ ਨੂੰ ਸੁਨਣ ਮਗਰੋਂ ਹਰ ਪੰਜਾਬੀ ਉਨ੍ਹਾਂ 'ਤੇ ਮਾਣ ਕਰ ਰਿਹਾ ਹੈ।

ਗੁਰਪ੍ਰੀਤ ਘੁੱਗੀ ਦੀ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਨਾਲ ਫ਼ਿਲਮ ਦੀ ਸਟਾਰ ਕਾਸਟ ਅਤੇ ਆਮਿਰ ਖ਼ਾਨ ਵੀ ਸਟੇਜ਼ 'ਤੇ ਮੌਜੂਦ ਹਨ। ਇਸ ਦੌਰਾਨ ਗੁਰਪ੍ਰੀਤ ਘੁੱਗੀ ਕਹਿੰਦੇ ਹਨ ਕਿ ਮੈਨੂੰ ਪੰਜਾਬੀ ਹੋਣ ਤੇ ਇੱਕ ਦਸਤਾਰਧਾਰੀ ਹੋਣ 'ਤੇ ਬੇਹੱਦ ਮਾਣ ਹੈ। ਇਸ ਦੌਰਾਨ ਉਹ ਪੰਜਾਬੀਆਂ ਤੇ ਬਾਲੀਵੁੱਡ ਵੱਲੋਂ ਬੰਨੀ ਜਾਣ ਵਾਲੀ ਪੱਗ ਵਿਚਾਲੇ ਅੰਤਰ ਬਾਰੇ ਦੱਸ ਰਹੇ ਹਨ। ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਬਾਲੀਵੁੱਡ ਨੂੰ ਪੱਗ ਬੰਨਣੀ ਪੰਜਾਬੀਆਂ ਨੇ ਸਿਖਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮਾਂ 'ਚ ਪੰਜਾਬੀਆਂ ਨੂੰ ਜੋਕਰ ਜਾਂ ਮਹਿਜ਼ ਕਾਮੇਡੀ ਕਿਰਦਾਰ ਵਜੋਂ ਵਿਖਾਏ ਜਾਣ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। 

Advertisment


ਗੁਰਪ੍ਰੀਤ ਘੁੱਗੀ ਦੀ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਅਦਾਕਾਰ ਦੇ ਵਿਚਾਰਾਂ ਦੀ ਸ਼ਲਾਘਾ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

 ਦੱਸ ਦੇਈਏ ਕਿ ਪੰਜਾਬੀ ਫਿਲਮਾਂ ਦੇ ਸਿਤਾਰੇ ਆਪਣੀ ਫਿਲਮ ਕੈਰੀ ਆਨ ਜੱਟਾ 3 ਦੀ ਪ੍ਰਮੋਸ਼ਨ ਦੌਰਾਨ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਪਹੁੰਚੇ। ਹਾਲਾਂਕਿ ਇਸ ਤੋਂ ਪਹਿਲਾਂ ਕਵਿਤਾ ਕੌਸ਼ਿਕ ਅਤੇ ਗਿੱਪੀ ਗਰੇਵਾਲ ਦੀ ਮੁੰਬਈ ਵਿੱਚ ਪੰਜਾਬੀ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਕਪਿਲ ਸ਼ਰਮਾ ਨਾਲ ਮੁਲਾਕਾਤ ਹੋਈ ਸੀ।

Advertisment


ਹੋਰ ਪੜ੍ਹੋ: ਫ਼ਿਲਮ ਦੀ ਪ੍ਰਮੋਸ਼ਨ ਲਈ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੀ 'ਕੈਰੀ ਆਨ ਜੱਟਾ 3' ਦੀ ਟੀਮ, ਵੇਖੋ ਤਸਵੀਰਾਂ

ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ ਸਟਾਰਰ ਫਿਲਮ ਕੈਰੀ ਆਨ ਜੱਟਾ 3 ਜੂਨ 29 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਕੈਰੀ ਆਨ ਜੱਟਾ 3 ਦੇ ਪ੍ਰਸ਼ੰਸ਼ਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਪੰਜਾਬੀ ਸਿਨੇਮਾ ਦੀ ਅਜਿਹੀ ਫਿਲਮ ਹੈ, ਜਿਸ ਨੂੰ ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਵੀ ਡੱਬ ਕੀਤਾ ਜਾਵੇਗਾ। ਕਿਉਂਕਿ 'ਕੈਰੀ ਆਨ ਜੱਟਾ' (2012) ਦੇ ਪਹਿਲੇ ਭਾਗ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਪੂਰੇ ਦੇਸ਼ 'ਚ ਫਿਲਮ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਸੀ।


Advertisment

Stay updated with the latest news headlines.

Follow us:
Advertisment
Advertisment
Latest Stories
Advertisment