ਵੁਮੈਨ ਡੇਅ ‘ਤੇ ਜਾਣੋ ਬਰਾਊਨ ਕੁੜੀ ਦੇ ਨਾਂਅ ਨਾਲ ਮਸ਼ਹੂਰ ਪੰਜਾਬ ਦੀ ਇਸ ਧੀ ਦੇ ਸੰਘਰਸ਼ ਦੀ ਕਹਾਣੀ

Written by  Shaminder   |  March 07th 2024 05:32 PM  |  Updated: March 07th 2024 05:32 PM

ਵੁਮੈਨ ਡੇਅ ‘ਤੇ ਜਾਣੋ ਬਰਾਊਨ ਕੁੜੀ ਦੇ ਨਾਂਅ ਨਾਲ ਮਸ਼ਹੂਰ ਪੰਜਾਬ ਦੀ ਇਸ ਧੀ ਦੇ ਸੰਘਰਸ਼ ਦੀ ਕਹਾਣੀ

ਕੱਲ੍ਹ ਯਾਨੀ ਕਿ ਅੱਠ ਮਾਰਚ ਨੂੰ ਵੁਮੈਨ ਡੇਅ (Women's Day 2024) ਮਨਾਇਆ ਜਾ ਰਿਹਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੁੜੀ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਕਾਮਯਾਬੀ ਦੀ ਕਹਾਣੀ ਖੁਦ ਲਿਖੀ ਹੈ । ਸੋਸ਼ਲ ਮੀਡੀਆ ‘ਤੇ ਬਰਾਊਨ ਗਰਲ (Brown Kudi) ਦੇ ਨਾਂਅ ਨਾਲ ਮਸ਼ਹੂਰ ਕੁੜੀ ਹਰਪਾਲ ਕੌਰ ਧੰਜਲ (Harpal Kaur Dhanjal)ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਕਿਸਮਤ ਖੁਦ ਲਿਖੀ ਹੈ । 

Brown Kudi Harpal Kaur.jpg

ਹੋਰ ਪੜ੍ਹੋ : ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ ‘ਚਮਕੀਲਾ’ ਦੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਨੇ ਗਾਇਆ ਸੀ ਲਾਈਵ

2012 ‘ਚ ਪੂਰੀ ਤਰ੍ਹਾਂ ਬਦਲ ਗਈ ਹਰਪਾਲ ਕੌਰ ਧੰਜਲ ਦੀ ਕਿਸਮਤ

ਹਰ ਕੁੜੀ ਦੇ ਵਾਂਗ ਹਰਪਾਲ ਨੇ ਵੀ ਆਪਣੇ ਸੁਫ਼ਨੇ ਸੰਜੋੋਏ ਸਨ । ਪੜ੍ਹਾਈ ਤੋਂ ਬਾਅਦ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ । ਹਰਪਾਲ ਨੇ ਸੋਚਿਆ ਸੀ ਕਿ ਬਾਬੁਲ ਦੇ ਘਰੋਂ ਡੋਲੀ ‘ਚ ਬਹਿ ਕੇ ਆਪਣੇ ਪਤੀ ਦੇ ਘਰ ਉਸ ਨੂੰ ਫੁੱਲਾਂ ਦੀ ਸੇਜ਼ ਮਿਲੇਗੀ । ਪਰ ਉਸ ਨੂੰ ਫੁੱਲਾਂ ਦੀ ਸੇਜ਼ ਦੀ ਜਗ੍ਹਾ ਕੰਢਿਆਂ ਦੀ ਸੇਜ਼ ਮਿਲੇਗੀ ਇਸ ਬਾਰੇ ਉਸ ਨੇ ਕਦੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ । ਵਿਆਹ ਤੋਂ ਕੁਝ ਸਮੇਂ ਬਾਅਦ ਤੱਕ ਤਾਂ ਸਭ ਕੁਝ ਠੀਕਠਾਕ ਚੱਲਿਆ । ਪਰ ਕੁਝ ਮਹੀਨੇ ਬਾਅਦ ਹੀ ਪਤੀ ਵੱਲੋਂ ਕੁੱਟਮਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ ।

Brown Kudi Harpal kaur (2).jpg

ਇਸੇ ਦੌਰਾਨ ਉਸ ਦੇ ਘਰ ਪੁੱਤਰ ਨੇ ਜਨਮ ਲਿਆ । ਇਸ ਦੇ ਬਾਵਜੂਦ ਵੀ ਪਤੀ ਦੀ ਮਾਰ ਦਾ ਉਹ ਸ਼ਿਕਾਰ ਹੁੰਦੀ ਰਹੀ । ਕਈ ਵਾਰ ਉਸ ਨੇ ਮਾਪਿਆਂ ਦੇ ਕਹਿਣ ‘ਤੇ ਅਡਜਸਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪਤੀ ਵੱਲੋਂ ਉਸ ਤੇ ਤਸ਼ਦੱਦ ਢਾਹੁਣ ਦਾ ਸਿਲਸਿਲਾ ਜਾਰੀ ਰਿਹਾ । ਜਿਸ ਤੋਂ ਬਾਅਦ ਉਸ ਨੇ ਪਤੀ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ । ਤਲਾਕ ਤੋਂ ਬਾਅਦ ਹਰਪਾਲ ਆਪਣੇ ਪੇਕੇ ਘਰ ਨਿੱਕੇ ਜਿਹੇ ਪੁੱਤਰ ਨੂੰ ਲੈ ਕੇ ਵਾਪਸ ਆ ਗਈ ।

harpal.jpg

 ਪਿਤਾ ਦੇ ਨਾਲ ਕਰਵਾਉਣ ਲੱਗੀ ਵੈਲਡਿੰਗ ਦਾ ਕੰਮ 

ਹਰਪਾਲ ਕੌਰ ਧੰਜਲ ਨੇ ਪਿਤਾ ਦੇ ਨਾਲ ਵੈਲਡਿੰਗ ਦੇ ਕੰਮ ‘ਚ ਵਰਕਸ਼ਾਪ ‘ਤੇ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਉਹ ਪਿਤਾ ਦਾ ਸਹਾਰਾ ਬਣੀ ਅਤੇ ਹੁਣ ਉਸ ਨੇ ਪੂਰੀ ਵਰਕਸ਼ਾਪ ਦਾ ਕੰਮ ਖੁਦ ਹੀ ਸੰਭਾਲਿਆ ਹੋਇਆ ਹੈ ਅਤੇ ਕਈ ਵੱਡੀਆਂ ਮਸ਼ੀਨਾਂ ਦਾ ਕੰਮ ਉਹ ਖੁਦ ਕਰਦੀ ਹੈ । 

ਲੋਕਾਂ ਨੂੰ ਲੱਗਿਆ ਸੋਸ਼ਲ ਮੀਡੀਆ ‘ਤੇ ਪਾਉਂਦੀ ਹੈ ਵੀਡੀਓ 

ਇਸ ਤੋਂ ਪਹਿਲਾਂ ਲੋਕਾਂ ਨੂੰ ਲੱਗਿਆ ਸੀ ਕਿ ਹਰਪਾਲ ਕੌਰ ਧੰਜਲ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਸਿਰਫ ਵਿਊਜ਼ ਪਾਉਣ ਦੇ ਲਈ ਵੈਲਡਿੰਗ ਕਰਦਿਆਂ ਦੇ ਵੀਡੀਓ ਪਾਉਂਦੀ ਹੈ । ਪਰ ਅਜਿਹਾ ਨਹੀਂ ਹੈ, ਹੁਣ ਵੈਲਡਿੰਗ ਦਾ ਹੀ ਕੰਮ ਕਰਦੀ ਹੈ। 

ਹਰਪਾਲ ਕੌਰ ਨੂੰ ਕੀਤਾ ਗਿਆ ਸਨਮਾਨਿਤ 

ਹਰਪਾਲ ਕੌਰ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ਅਤੇ ਕਈਆਂ ਕੁੜੀਆਂ ਦੇ ਲਈ ਉਸ ਦੀ ਕਹਾਣੀ ਪ੍ਰੇਰਣਾ ਸਰੋਤ ਬਣ ਚੁੱਕੀ ਹੈ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network