ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਦਾ ਪਹਿਲਾ ਬਿਆਨ ਆਇਆ ਸਾਹਮਣੇ, ਦੱਸੀ ਵਜ੍ਹਾ
Kangana Ranaut slapping Controversy : ਬਾਲੀਵੁੱਡ ਤੋਂ ਬਾਅਦ ਆਪਣੇ ਸਿਆਸੀ ਸਫਰ ਸ਼ੁਰੂ ਕਰਨ ਵਾਲੀ ਕੰਗਨਾ ਰਣੌਤ ਚਰਚਾ ਵਿੱਚ ਬਣੀ ਹੋਈ ਹੈ। ਕੰਗਨਾ ਰਣੌਤ ਮੁੜ ਸੁਰਖੀਆਂ ਵਿੱਚ ਆ ਗਈ ਹੈ, ਬੀਤੇ ਦਿਨੀਂ ਚੰਡੀਗੜ੍ਹ ਵਿਖੇ ਇੱਕ CISF ਦੀ ਮਹਿਲਾ ਕਾਂਸਟੇਬਲ ਨੇ ਅਦਾਕਾਰਾ ਨੂੰ ਥੱਪੜ ਮਾਰਿਆ ਜਿਸ ਮਗਰੋਂ ਮਾਮਲਾ ਵੱਧ ਗਿਆ ਹੈ ਤੇ ਹੁਣ ਇਸ ਮਹਿਲਾ ਕਾਂਸਟੇਬਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ 'ਚ ਉਸ ਨੇ ਆਪਣਾ ਪੱਖ ਦੱਸਿਆ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੀ ਤਾਂ ਇਕ ਮਹਿਲਾ CISF ਜਵਾਨ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਏਅਰਪੋਰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਖਬਰ ਦੇ ਵਾਇਰਲ ਹੋਣ ਮਗਰੋਂ ਕੰਗਨਾ ਨੇ ਦਿੱਲੀ ਪਹੁੰਚ ਕੇ ਉਸ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੈ।
ਇਸ ਪੂਰੀ ਘਟਨਾ ਤੋਂ ਬਾਅਦ ਕੰਗਨਾ ਨੂੰ ਥੱਪੜ ਮਾਰਨ ਵਾਲੀ ਇਸ ਮਹਿਲਾ ਕਾਂਸਟੇਬਲ ਦਾ ਪਹਿਲਾ ਬਿਆਨ ਸਾਹਮਣੇ ਆਇਆ। ਇਸ ਘਟਨਾ ਮਗਰੋਂ ਉਕਤ ਮਹਿਲਾ ਮੁਲਾਜ਼ਮ ਨੇ ਮੀਡੀਆ ਦੇ ਸਾਹਮਣੇ ਆ ਕੇ ਕੰਗਨਾ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ।
ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਕੰਗਨਾ ਵੱਲੋਂ ਕਿਸਾਨ ਮਹਿਲਾਵਾਂ ਲਈ ਕਹੇ ਗਏ ਸ਼ਬਦਾਂ ਤੋਂ ਆਹਤ ਹੋਈ ਹੈ। ਕੰਗਨਾ ਨੇ ਜੋ ਤਸਵੀਰਾਂ ਸ਼ੇਅਰ ਕਰਕੇ ਕਿਹਾ ਸੀ ਕਿ ਅਜਿਹੀਆਂ ਔਰਤਾਂ 100-100 ਰੁਪਏ ਵਿੱਚ ਆ ਜਾਦੀਆਂ ਹਨ ਜਦੋਂ ਇਹ ਬਿਆਨ ਆਇਆ ਤਾਂ ਉਸ ਧਰਨੇ ਦੇ ਵਿੱਚ ਮੇਰੀ ਮਾਂ ਵੀ ਬੈਠੀ ਸੀ। ਇਸ ਲਈ ਮੈਂ ਅਜਿਹਾ ਕੀਤਾ।
ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸੈਲਬਸ ਅਤੇ ਪੰਜਾਬ ਦੇ ਲੋਕ ਇਸ ਮਹਿਲਾ ਕਾਂਸਟੇਬਲ ਦਾ ਸਮਰਥਨ ਕਰਦੇ ਨਜ਼ਰ ਆਏ। ਕੰਗਨਾ ਦੀ ਸ਼ਿਕਾਇਤ ਤੋਂ ਬਾਅਦ ਉਕਤ ਮਹਿਲਾ ਕਾਂਸਟੇਬਲ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : Kangana Ranaut : ਥੱਪੜ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਵੀਡੀਓ ਕੀਤੀ ਸਾਂਝੀ, ਕਿਹਾ- ਪੰਜਾਬ 'ਚ ਵੱਧ ਰਿਹਾ ਅੱਤਵਾਦ
ਦਰਅਸਲ ਕੰਗਨਾ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਕਿਸਾਨ ਅੰਦੋਲਨ ਵਿੱਚ ਬੈਠੀ ਇੱਕ ਬਜ਼ੁਰਗ ਮਹਿਲਾ ਬਾਰੇ ਕੰਗਨਾ ਨੇ ਵਿਵਾਦਤ ਟਿੱਪਣੀ ਕੀਤੀ ਸੀ। ਹਲਾਂਕਿ ਹੁਣ ਕੰਗਨਾ ਦਾ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਹੈ। ਕੰਗਨਾ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਤਸਵੀਰਾਂ ਵਿੱਚ ਵਿਖਾਈ ਦੇ ਰਹੀ ਇਹ ਦਾਦੀ ਜਿਸ ਨੂੰ ਟਾਈਮਜ਼ ਮੈਗਜ਼ੀਨ ਦੇ ਕਵਰ ਵਿੱਚ ਸਭ ਤੋਂ ਪਾਵਰਫੁੱਲ ਇੰਡੀਆਨ ਦੱਸਿਆ ਗਿਆ ਸੀ। ਉਹ 100 ਰੁਪਏ ਵਿੱਚ ਉਪਲਬਧ ਹੈ ਤੇ ਕੰਗਨਾ ਨੇ ਅੱਗੇ ਲਿਖਿਆ , ਪਾਕਿਸਤਾਨ ਨੇ ਸ਼ਰਮਨਾਕ ਤਰੀਕੇ ਨਾਲ ਭਾਰਤੀ ਪੀਆਰ ਨੂੰ ਹਾਈਜੈਕ ਕਰ ਲਿਆ ਹੈ।
- PTC PUNJABI