ਕਰਨ ਔਜਲਾ ਤੇ ਗਾਇਕ ਰਾਕਾ ਵਿਚਾਲੇ ਵਧਿਆ ਵਿਵਾਦ, ਰਾਕਾ ਦਾ ਨਵਾਂ ਗੀਤ ਯੂਟਿਊਬ ਤੋਂ ਹੋਇਆ ਡਿਲੀਟ
ਕਰਨ ਔਜਲਾ ਤੇ ਗਾਇਕ ਰਾਕਾ ਵਿਚਾਲੇ ਵਧਿਆ ਵਿਵਾਦ, ਰਾਕਾ ਦਾ ਨਵਾਂ ਗੀਤ ਯੂਟਿਊਬ ਤੋਂ ਹੋਇਆ ਡਿਲੀਟ
Karan Aujla and singer Raka Controversy: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ '100 ਮਿਲੀਅਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੇ ਨਾਲ-ਨਾਲ ਹਾਲ ਹੀ 'ਚ ਕਰਨ ਔਜਲਾ ਗਾਇਕ ਰਾਕਾ ਦੇ ਨਾਲ ਜਾਰੀ ਵਿਵਾਦ ਨੂੰ ਲੈ ਕੇ ਵੀ ਚਰਚਾ 'ਚ ਹਨ, ਹੁਣ ਇਨ੍ਹਾਂ ਦੋਹਾਂ ਗਾਇਕਾ ਦੇ ਵਿਚਾਲੇ ਵਿਵਾਦ ਵੱਧ ਗਿਆ ਹੈ, ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਕਰਨ ਔਜਲਾ ਤੇ ਰਾਕਾ ਵਿਚਾਲੇ ਵਧਿਆ ਵਿਵਾਦ
ਬੀਤੇ ਕਈ ਦਿਨਾਂ ਤੋਂ ਕਰਨ ਔਜਲਾ ਅਤੇ ਗਾਇਕ ਰਾਕਾ (singer Raka) ਵਿਚਾਲੇ ਵਿਵਾਦ ਜਾਰੀ ਹੈ। ਦਰਅਸਲ, ਦੋਵੇਂ ਹੀ ਗਾਇਕ ਇੱਕ-ਦੂਜੇ ਉੱਤੇ ਗੀਤਾਂ ਦੀ ਤਰਜ ਨੂੰ ਕਾੱਪੀ ਕਰਨ ਦੇ ਦੋਸ਼ ਲਗਾ ਰਹੇ ਹਨ। ਪੰਜਾਬੀ ਮਿਊਜਿ਼ਕਿ ਇੰਡਸਟੀ (Pollywood) ਦੇ ਮਸ਼ਹੂਰ ਕਲਾਕਾਰ ਕਰਨ ਔਜਲਾ ਨੇ ਆਪਣੇ ਲਾਈਵ ਸੈਸ਼ਨ ਦੇ ਦੌਰਾਨ ਰਾਕਾ ਉੱਤੇ ਗੀਤਾਂ ਦੀ ਤਰਜ਼ ਕਾਪੀ ਕਰਨ ਦੇ ਦੋਸ਼ ਲਾਏ ਸਨ, ਜਿਸ ਮਗਰੋਂ ਮਾਮਲਾ ਵੱਧ ਗਿਆ ਤੇ ਦੋਵੇਂ ਕਲਾਕਾਰਾਂ ਵੱਲੋਂ ਲਾਈਵ ਹੋ ਇੱਕ-ਦੂਜੇ ਨੂੰ ਕਾਫੀ ਖਰੀ ਖੋਟੀ ਸੁਣਾਈ।
ਯੂਟਿਊਬ ਤੋਂ ਡਿਲੀਟ ਹੋਇਆ ਰਾਕਾ ਦਾ ਗੀਤ 'On My Own'
ਕਰਨ ਔਜਲਾ ਤੋਂ ਬਾਅਦ ਰਾਕਾ ਵੱਲੋਂ ਵੀ ਆਪਣੀ ਸਫਾਈ ਦਿੱਤੀ ਗਈ ਹੈ। ਔਜਲਾ ਅਤੇ ਰਾਕਾ ਵਿਚਾਲੇ ਚੱਲ ਰਹੇ ਵਿਵਾਦ ਵਿਚਾਲੇ ਗਾਇਕ ਰਾਕਾ ਨੂੰ ਵੱਡਾ ਝਟਕਾ ਲੱਗਾ ਹੈ। ਗਾਇਕ ਰਾਕਾ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ 'On My Own' ਯੂਟਿਊਬ ਤੋਂ ਡਿਲੀਟ ਹੋ ਗਿਆ ਹੈ। ਇਸ ਦੀ ਜਾਣਕਾਰੀ ਰਾਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਉੱਤੇ ਪੋਸਟ ਸਾਂਝੀ ਕਰਦਿਆਂ ਦਿੱਤੀ। ਜਾਣਕਾਰੀ ਮੁਤਾਬਕ ਰਾਕਾ ਦਾ ਇਹ ਗੀਤ ਯੂਟਿਊਬ ਵੱਲੋਂ ਕਾਪਰਾਈਟ ਸਟ੍ਰਾਈਕ ਮਾਰਨ ਦੇ ਚੱਲਦੇ ਡਿਲੀਟ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਦਰਅਸਲ ਬੀਤੇ ਦਿਨੀਂ ਗਾਇਕ ਕਰਨ ਔਜਲਾ ਨੇ ਲਾਈਵ ਆ ਕੇ ਰਾਕਾ ਉੱਤੇ ਗੀਤ ਦੀ ਤਰਜ ਕਾਪੀ ਕਰਨ ਦੇ ਦੋਸ਼ ਲਾਏ ਤੇ ਇਸ ਮਗਰੋਂ ਉਹ ਰਾਕਾ ਦੀ ਤੁਲਨਾ ਆਪਣੇ ਨੂੰਹ ਨਾਲ ਕੀਤੀ। ਇਸ ਮਗਰੋਂ ਰਾਕਾ ਨੇ ਲਾਈਵ ਆ ਕੇ ਕਰਨ ਔਜਲਾ ਵੱਲੋਂ ਕਹੀ ਗਈ ਇਸ ਗੱਲ ਦੀ ਨਿੰਦਿਆ ਕੀਤੀ ਤੇ ਕਿ ਇੰਨ੍ਹੇ ਮਸ਼ਹੂਰ ਗਾਇਕ ਵੱਲੋਂ ਕਹੀਆਂ ਗਈਆਂ ਇਹ ਗੱਲਾਂ ਸਹੀ ਨਹੀਂ ਹਨ।ਰਾਕਾ ਨੇ ਅੱਗੇ ਕਿਹਾ ਕਿ ਕੰਪੋਜ਼ਿਸ਼ਨ ਜਾਣ ਬੁੱਝ ਕੇ ਕਾੱਪੀ ਨਹੀਂ ਕੀਤੀ ਗਈ। ਜੇਕਰ ਕਾੱਪੀ ਹੋਈ ਹੈ ਤਾਂ ਤੁਸੀ ਸਟਰਾਈਕ ਮਾਰ ਦਿਓ, ਗੀਤ ਉੱਡਾ ਦਿਓ। ਕਲਾਕਾਰ ਨੇ ਦੱਸਿਆ ਕਿ ਮੈਨੂੰ ਕਿਸੇ ਨੇ ਵੀਡੀਓ ਭੇਜੀ, ਯਾਰ ਬੰਦਾ ਮੈਨੂੰ ਮੇਰੀ ਔਕਾਤ ਦੱਸ ਰਿਹਾ ਹੈ ਉਹ ਆਪਣੇ ਪੈਰ ਚੱਕ ਚੱਕ ਨਹੁੰ ਦਿਖਾਉਂਦਾ ਹੈ ਆਪਣੇ। ਰਾਕਾ ਨੂੰ ਨੇ ਕਿਹਾ ਕੀ ਤੁਹਾਨੂੰ ਪਤਾ ਮੈਂ ਇੱਥੋਂ ਤੱਕ ਕਿੱਵੇਂ ਆਇਆਂ ਇੱਥੇ ਕਿਵੇਂ ਕੀਤਾ ਕੰਮ, ਤੂੰ ਮੇਰੀ ਔਕਾਤ ਕਿਵੇਂ ਦੱਸ ਸਕਦਾ ਤੂੰ ਮੈਨੂੰ ਦਿੱਤਾ ਕੁਝ। ਮੈਂ ਤੇਰੇ ਕੋਲੋਂ ਲੈ ਕੇ ਖਾਦਾ ਕੁਝ ਤੂੰ ਮੇਰੀ ਔਕਾਤ ਕਿਵੇਂ ਦੱਸ ਸਕਦਾ। ਵੀਰੇ ਹੰਕਾਰ ਨਾ ਇੱਥੇ ਕਿਸੇ ਦਾ ਵੀ ਨਈਂ ਰਹਿੰਦਾ ਹੁੰਦਾ।
ਹੋਰ ਪੜ੍ਹੋ: ਜੈਜ਼ੀ ਬੀ ਨੇ ਸਾਂਝੀ ਕੀਤੀ ਜਿੰਮ 'ਚ ਵਰਕਆਊਟ ਕਰਦੇ ਹੋਏ ਵੀਡੀਓ, ਫੈਨਜ਼ ਨੂੰ ਦਿੱਤੀ ਫਿੱਟ ਰਹਿਣ ਦੀ ਸਲਾਹ
ਕੀ ਸੱਚਮੁਚ ਗੀਤ ਦੀ ਤਰਜ਼ ਹੋਈ ਕਾਪੀ
ਮੀਡੀਆ ਰਿਪੋਰਟਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਕਾ ਨੇ ਆਪਣੇ ਗੀਤ ਸਵਾਦ ਵਿੱਚ ਕਰਨ ਔਜਲਾ ਦੇ ਗੀਤ ਪੁਆਇੰਟ ਆਫ ਵਿਊ ਦੀ ਤਰਜ ਤੇ ਕੰਪੋਜ਼ਿਸ਼ਨ ਕਾਪੀ ਕੀਤੀ ਹੈ। ਰਾਕਾ ਨੇ ਆਪਣੇ ਗੀਤ 'On My Own' ਰਾਹੀਂ ਕਰਨ ਔਜਲਾ ਨਾਲ ਚੱਲ ਰਹੇ ਇਸ ਵਿਵਾਦ ਉੱਤੇ ਜਵਾਬ ਦਿੱਤਾ ਸੀ। ਜਿਸ ਵਿੱਚ ਕਰਨ ਔਜਲਾ ਦੇ ਇੱਕ ਗੀਤ Take it Easy ਦੀ ਤਰਜ਼ ਕੁਲਦੀਪ ਮਾਣਕ ਜੀ ਦੇ ਗੀਤ ਨਾਲ ਮਿਲਦੀ ਹੈ , ਜਿਸ ਦੇ ਚੱਲਦੇ ਵਿਵਾਦ ਹੋਰ ਵੱਧ ਗਿਆ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
