ਮਸ਼ਹੂਰ ਵਿਦੇਸ਼ੀ ਵੀਡੀਓ ਕ੍ਰਿਏਟਰ ਦੇ ਨਾਲ ਦਲੇਰ ਮਹਿੰਦੀ ਨੇ ਕੀਤੀ ਮੁਲਾਕਾਤ, ਇਸ ਤਰ੍ਹਾਂ ਘਰ ‘ਚ ਹੋਇਆ ਸੁਆਗਤ
ਮਸ਼ਹੂਰ ਵਿਦੇਸ਼ੀ ਵੀਡੀਓ ਕ੍ਰਿਏਟਰ ਆਈ ਸ਼ੋਅ ਸਪੀਡ ਨੇ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਨਾਲ ਮੁਲਾਕਾਤ ਕੀਤੀ । ਇਸ ਮੌਕੇ ‘ਤੇ ਗਾਇਕ ਦਲੇਰ ਦੇ ਨਾਲ ਉਨ੍ਹਾਂ ਦਾ ਜਵਾਈ ਅਤੇ ਮਸ਼ਹੂਰ ਗਾਇਕ ਨਵਰਾਜ ਹੰਸ ਵੀ ਮੌਜੂਦ ਸੀ । ਦੋਵਾਂ ਨੇ ਇਸ ਵਿਦੇਸ਼ੀ ਮਹਿਮਾਨ ਦੀ ਖੂਬ ਮਹਿਮਾਨ ਨਿਵਾਜ਼ੀ ਕੀਤੀ ।
ਮਸ਼ਹੂਰ ਵਿਦੇਸ਼ੀ ਵੀਡੀਓ ਕ੍ਰਿਏਟਰ ਦੇ ਨਾਲ ਦਲੇਰ ਮਹਿੰਦੀ ਨੇ ਕੀਤੀ ਮੁਲਾਕਾਤ, ਇਸ ਤਰ੍ਹਾਂ ਘਰ ‘ਚ ਹੋਇਆ ਸੁਆਗਤ
ਮਸ਼ਹੂਰ ਵਿਦੇਸ਼ੀ ਵੀਡੀਓ ਕ੍ਰਿਏਟਰ ਆਈ ਸ਼ੋਅ ਸਪੀਡ(IShowSpeed) ਨੇ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ (Daler Mehndi) ਦੇ ਨਾਲ ਮੁਲਾਕਾਤ ਕੀਤੀ । ਇਸ ਮੌਕੇ ‘ਤੇ ਗਾਇਕ ਦਲੇਰ ਦੇ ਨਾਲ ਉਨ੍ਹਾਂ ਦਾ ਜਵਾਈ ਅਤੇ ਮਸ਼ਹੂਰ ਗਾਇਕ ਨਵਰਾਜ ਹੰਸ ਵੀ ਮੌਜੂਦ ਸੀ । ਦੋਵਾਂ ਨੇ ਇਸ ਵਿਦੇਸ਼ੀ ਮਹਿਮਾਨ ਦੀ ਖੂਬ ਮਹਿਮਾਨ ਨਿਵਾਜ਼ੀ ਕੀਤੀ । ਜਿਸ ਦਾ ਇੱਕ ਵੀਡੀਓ ਵੀ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਨੇ ਵਿਦੇਸ਼ ‘ਚ ਆਪਣੇ ਸਕੂਲ ਟੀਚਰ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸਾਂਝੀ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਵਿਦੇਸ਼ੀ ਮਹਿਮਾਨ ਦੀ ਮਹਿਮਾਨ ਨਵਾਜ਼ੀ ‘ਚ ਨਵਰਾਜ ਹੰਸ ਜੁਟੇ ਹੋਏ ਹਨ ।ਇਸ ਦੇ ਨਾਲ ਹੀ ਗਾਇਕ ਦਲੇਰ ਮਹਿੰਦੀ ਨੇ ਵੀ ਇਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ।
_7ae2598fa417858449687af184780f05_1280X720.webp)
ਜਿਸ ‘ਚ ਗਾਇਕ ਇਸ ਵੀਡੀਓ ਕ੍ਰਿਏਟਰ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਦਲੇਰ ਮਹਿੰਦੀ ਨੇ ਦਿੱਤੇ ਕਈ ਹਿੱਟ ਗੀਤ
ਦਲੇਰ ਮਹਿੰਦੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਨਵਰਾਜ ਹੰਸ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਹਨ ਅਤੇ ਉਹ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਸਰਗਰਮ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
