ਗਾਇਕਾ ਪਰਵੀਨ ਭਾਰਟਾ ਨੇ ਵਿਦੇਸ਼ ‘ਚ ਆਪਣੇ ਸਕੂਲ ਟੀਚਰ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸਾਂਝੀ

ਗਾਇਕਾ ਪਰਵੀਨ ਭਾਰਟਾ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਸਕੂਲ ਅਧਿਆਪਕ ਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਦਿਖਾਈ ਦੇ ਰਹੀ ਹੈ ।

Written by  Shaminder   |  October 17th 2023 02:22 PM  |  Updated: October 17th 2023 02:22 PM

ਗਾਇਕਾ ਪਰਵੀਨ ਭਾਰਟਾ ਨੇ ਵਿਦੇਸ਼ ‘ਚ ਆਪਣੇ ਸਕੂਲ ਟੀਚਰ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸਾਂਝੀ

ਗਾਇਕਾ ਪਰਵੀਨ ਭਾਰਟਾ (Parveen Bharta)ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਸਕੂਲ ਅਧਿਆਪਕ ਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਪੰਦਰਾਂ ਅਕਤੂਬਰ ਨੂੰ ਐਡੀਲੇਡ ‘ਚ ਮੇਰੇ ਸਕੂਲ ਟੀਚਰ ਰਜਿੰਦਰ ਸਰ ਅਤੇ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ’।

ਹੋਰ ਪੜ੍ਹੋ :  ਇਜ਼ਰਾਈਲ : ਫ਼ਿਲਸਤੀਨ ਜੰਗ : ਪੰਜਾਬੀ ਗਾਇਕ ਖ਼ਾਨ ਸਾਬ ਨੇ ਬੱਚਿਆਂ ‘ਤੇ ਹੁੰਦੇ ਜ਼ੁਲਮ ਦਾ ਸਾਂਝਾ ਕੀਤਾ ਦਿਲ ਕੰਬਾਊ ਵੀਡੀਓ, ਕਿਹਾ ‘ਇਨਸਾਨੀਅਤ ਦੀ ਖਾਤਿਰ ਸਪੋਟ ਕਰੋ’

ਪਰਵੀਨ ਭਾਰਟਾ ਨੇ ਦਿੱਤੇ ਕਈ ਹਿੱਟ ਗੀਤ

ਗਾਇਕਾ ਪਰਵੀਨ ਭਾਰਟਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਲਾਕੇਟ, ਜ਼ਰੂਰ ਆਊਂਗੀ, ਭਾਬੀ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਪਰਵੀਨ ਭਾਰਟਾ ਹਾਲ ਹੀ ‘ਚ ਵਿਦੇਸ਼ ‘ਚ ਪਰਫਾਰਮ ਕਰਨ ਗਈ ਹੈ । ਜਿੱਥੇ ਉਸ ਨੇ ਕਈ ਸ਼ਹਿਰਾਂ ‘ਚ ਪਰਫਾਰਮ ਕੀਤਾ ਹੈ । ਆਪਣੇ ਲਾਈਵ ਸ਼ੋਅ ਦੀ ਜਾਣਕਾਰੀ ਵੀ ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਪਰਵੀਬਨ ਭਾਰਟਾ  ਨੇ ਲਵਲੀ ਨਿਰਮਾਣ, ਜਸ਼ਨਦੀਪ ਸਣੇ ਕਈ ਗਾਇਕਾਂ ਦੇ ਨਾਲ ਗੀਤ ਗਾਏ ਹਨ ।   

 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network