ਇਜ਼ਰਾਈਲ : ਫ਼ਿਲਸਤੀਨ ਜੰਗ : ਪੰਜਾਬੀ ਗਾਇਕ ਖ਼ਾਨ ਸਾਬ ਨੇ ਬੱਚਿਆਂ ‘ਤੇ ਹੁੰਦੇ ਜ਼ੁਲਮ ਦਾ ਸਾਂਝਾ ਕੀਤਾ ਦਿਲ ਕੰਬਾਊ ਵੀਡੀਓ, ਕਿਹਾ ‘ਇਨਸਾਨੀਅਤ ਦੀ ਖਾਤਿਰ ਸਪੋਟ ਕਰੋ’

ਗਾਇਕ ਖ਼ਾਨ ਸਾਬ ਨੇ ਵੀ ਇਸ ਭਿਆਨਕ ਮੰਜ਼ਰ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕ ਉਥੋਂ ਦੇ ਦਰਦਨਾਕ ਹਾਲਾਤਾਂ ਦੇ ਬਾਰੇ ਬੋਲਦੇ ਹੋਏ ਨਜ਼ਰ ਆ ਰਹੇ ਹਨ । ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਕਿਰਪਾ ਕਰਕੇ ਇਨਸਾਨੀਅਤ ਦੇ ਲਈ ਸਪੋਟ ਕਰੋ।

Written by  Shaminder   |  October 17th 2023 01:38 PM  |  Updated: October 17th 2023 01:39 PM

ਇਜ਼ਰਾਈਲ : ਫ਼ਿਲਸਤੀਨ ਜੰਗ : ਪੰਜਾਬੀ ਗਾਇਕ ਖ਼ਾਨ ਸਾਬ ਨੇ ਬੱਚਿਆਂ ‘ਤੇ ਹੁੰਦੇ ਜ਼ੁਲਮ ਦਾ ਸਾਂਝਾ ਕੀਤਾ ਦਿਲ ਕੰਬਾਊ ਵੀਡੀਓ, ਕਿਹਾ ‘ਇਨਸਾਨੀਅਤ ਦੀ ਖਾਤਿਰ ਸਪੋਟ ਕਰੋ’

ਪੰਜਾਬੀ ਗਾਇਕ ਖ਼ਾਨ ਸਾਬ (Khan Saab) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਇਜ਼ਰਾਈਲ ਅਤੇ ਫਿਲਸਤੀਨੀ ਸੰਗਠਨ ਹਮਾਸ ਵਿਚਾਲੇ ਹੋ ਰਹੀ ਜੰਗ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਜੰਗ ਦੇ ਦੌਰਾਨ ਮਾਸੂਮ ਬੱਚੇ ਅਤੇ ਔਰਤਾਂ ਵੀ ਹੋ ਰਹੀਆਂ ਹਨ । ਜੋ ਕਿ ਬਿਨ੍ਹਾਂ ਕਿਸੇ ਕਸੂਰ ਤੋਂ ਇਸ ਜੰਗ ‘ਚ ਮਾਰੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਭਿਆਨਕ ਮੰਜ਼ਰ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।

ਹੋਰ ਪੜ੍ਹੋ :  ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੇ ਪਹਿਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਦੀ ਸ਼ਹਾਦਤ ਨੂੰ ਕੀਤਾ ਯਾਦ, ਮਾਪਿਆਂ ਦੇ ਇਕਲੌਤੇ ਪੁੱਤਰ ਨੇ 19 ਸਾਲ ਦੀ ਉਮਰ ‘ਚ ਦਿੱਤੀ ਸੀ ਸ਼ਹਾਦਤ

ਗਾਇਕ ਖ਼ਾਨ ਸਾਬ ਨੇ ਵੀ ਇਸ ਭਿਆਨਕ ਮੰਜ਼ਰ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕ ਉਥੋਂ ਦੇ ਦਰਦਨਾਕ ਹਾਲਾਤਾਂ ਦੇ ਬਾਰੇ ਬੋਲਦੇ ਹੋਏ ਨਜ਼ਰ ਆ ਰਹੇ ਹਨ ।

ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਕਿਰਪਾ ਕਰਕੇ ਇਨਸਾਨੀਅਤ ਦੇ ਲਈ ਸਪੋਟ ਕਰੋ, ਤੁਹਾਨੂੰ ਅੱਲ੍ਹਾ ਪਾਕ, ਵਾਹਿਗੁਰੂ, ਭਗਵਾਨ, ਗੌਡ ਜਿਸ ਨੂੰ ਵੀ ਤੁਸੀਂ ਮੰਨਦੇ ਹੋ, ਤੁਹਾਨੂੰ ਉਸ ਦਾ ਵਾਸਤਾ, ਵਿਚਾਰੇ ਬੱਚਿਆਂ ਵਾਸਤੇ ਸੋਚੋ’।  

ਦਿਲ ਕੰਬਾਊ ਵੀਡੀਓ 

ਖਾਨ ਸਾਬ ਨੇ ਜਿਸ ਵੀਡੀਓ ਨੂੰ ਸਾਂਝਾ ਕੀਤਾ ਹੈ ।ਉਸ ਨੂੰ ਵੇਖ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ । ਬੱਚਿਆਂ ਦੇ ਨਾਲ ਹੁੰਦੇ ਜ਼ੁਲਮ ਹਰ ਕਿਸੇ ਦੇ ਦਿਲ ਨੂੰ ਝੰਜੋੜ ਰਹੇ ਹਨ । ਖ਼ਾਨ ਸਾਬ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਕਈ ਦੇਸ਼ ਫਲਸਤੀਨੀਆਂ ਦੇ ਸਮਰਥਨ ‘ਚ ਹਨ । ਮੈਂ ਅਪੀਲ ਕਰਦਾ ਹਾਂ ਕਿ ਸਰਕਾਰ ਵੀ ਇਸ ‘ਚ ਉਨ੍ਹਾਂ ਦੀ ਮਦਦ ਦੇ ਲਈ ਹੱਥ ਵਧਾਏ। ਖ਼ਾਨ ਸਾਬ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network