ਦਰਸ਼ਨ ਔਲਖ ਦੀ ਭੈਣ ਨੇ ਗਾਇਆ ਕੁਲਵਿੰਦਰ ਬਿੱਲਾ ਦੇ ਨਾਲ ਗੀਤ, ਵੇਖੋ ਵਿਆਹ ‘ਚ ਕਿਵੇਂ ਲੱਗੀਆਂ ਰੌਣਕਾਂ
ਦਰਸ਼ਨ ਔਲਖ ਦੀ ਭੈਣ ਨੇ ਗਾਇਆ ਕੁਲਵਿੰਦਰ ਬਿੱਲਾ ਦੇ ਨਾਲ ਗੀਤ, ਵੇਖੋ ਵਿਆਹ ‘ਚ ਕਿਵੇਂ ਲੱਗੀਆਂ ਰੌਣਕਾਂ
ਦਰਸ਼ਨ ਔਲਖ (Darshan Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰ ਕਿਸੇ ਵਿਆਹ ਸਮਾਰੋਹ ‘ਚ ਨਜ਼ਰ ਆ ਰਹੇ ਹਨ । ਇਸ ਵਿਆਹ ਸਮਾਰੋਹ ‘ਚ ਗਾਇਕ ਕੁਲਵਿੰਦਰ ਬਿੱਲਾ (Kulwinder Billa) ਨੇ ਆਪਣੀ ਪਰਫਾਰਮੈਂਸ ਦੇ ਨਾਲ ਰੌਣਕਾਂ ਲਗਾਈਆਂ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਕੁਲਵਿੰਦਰ ਬਿੱਲਾ ਪਰਫਾਰਮ ਕਰ ਰਹੇ ਹੁੰਦੇ ਹਨ ਤਾਂ ਦਰਸ਼ਨ ਆਪਣੀ ਵੱਡੀ ਭੈਣ ਨੂੰ ਮਿਲਵਾਉਣ ਦੇ ਲਈ ਲਿਆਉਂਦੇ ਹਨ । ਕੁਲਵਿੰਦਰ ਬਿੱਲਾ ਇਸੇ ਦੌਰਾਨ ਪਰਫਾਰਮ ਕਰਦੇ ਹੋਏ ਅੱਗੇ ਆਉਂਦੇ ਹਨ ਅਤੇ ਮਾਈਕ ਅਦਾਕਾਰ ਦੀ ਭੈਣ ਦੇ ਅੱਗੇ ਕਰ ਦਿੰਦੇ ਹਨ ਤਾਂ ਉਨ੍ਹਾਂ ਦੀ ਭੈਣ ਜੀ ਗਾਉਣ ਲੱਗਦੇ ਹਨ । ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੁਲਵਿੰਦਰ ਬਿੱਲਾ ਵੱਲੋਂ ਉਨ੍ਹਾਂ ਦੀ ਵੱਡੀ ਭੈਣ ਨੂੰ ਏਨਾਂ ਮਾਣ ਸਤਿਕਾਰ ਦੇਣ ‘ਤੇ ਧੰਨਵਾਦ ਕੀਤਾ ਹੈ।
/ptc-punjabi/media/media_files/1xD2D1gdcdXPNo9OqGc7.jpg)
ਹੋਰ ਪੜ੍ਹੋ : ਜਦੋਂ ਚੱਲਦੇ ਸ਼ੋਅ ‘ਚ ਐਸ਼ਵਰਿਆ ਤੇ ਸਿੰਮੀ ਗਰੇਵਾਲ ਦੇ ਸਾਹਮਣੇ ਆ ਗਿਆ ਸੀ ਕਾਕਰੋਚ, ਵੇਖੋ ਕਿਸ ਤਰ੍ਹਾਂ ਦਾ ਸੀ ਰਿਐਕਸ਼ਨ
ਦਰਸ਼ਨ ਔਲਖ ਦਾ ਵਰਕ ਫਰੰਟ
ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ਵੀਰ ਜ਼ਾਰਾ,ਨਮਸਤੇ ਲੰਡਨ, ਜਬ ਵੀ ਮੈਟ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹੀਦ ਉਧਮ ਸਿੰਘ, ਤਬਾਹੀ,ਵਾਰਿਸ ਸ਼ਾਹ, ਸਮੇਤ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਕਈ ਟੀਵੀ ਸੀਰੀਅਲ ‘ਚ ਵੀ ਕੰਮ ਕਰ ਚੁੱਕੇ ਹਨ ।
ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਪੜ੍ਹਾਈ
23 ਜੁਲਾਈ 1963 ਨੂੰ ਜਨਮੇ ਦਰਸ਼ਨ ਔਲਖ ਦਾ ਜਨਮ ਅਬੋਹਰ ‘ਚ ਸਿੱਖ ਜੱਟ ਪਰਿਵਾਰ ‘ਚ ਹੋਇਆ । ਉਨ੍ਹਾਂ ਨੇ ਆਪਣੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਕੀਤੀ । ਇਸ ਤੋਂ ਪਹਿਲਾਂ ਉਨ੍ਹਾਂ ਨੇ ਅਬੋਹਰ ‘ਚ ਹੀ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ।ਉਨ੍ਹਾਂ ਨੇ ਜਿੱਥੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉੱਥੇ ਹੀ ਕਈ ਗੀਤ ਵੀ ਉਹ ਕੱਢ ਚੁੱਕੇ ਹਨ ।ਦਰਸ਼ਨ ਔਲਖ ਨੂੰ ਮਨੋਰੰਜਨ ਜਗਤ ‘ਚ ਯੋਗਦਾਨ ਦੇ ਹੁਣ ਤੱਕ ਕਈ ਸਨਮਾਨ ਵੀ ਮਿਲ ਚੁੱਕੇ ਹਨ।ਉਹ ਫ਼ਿਲਮਾਂ ‘ਚ ਲਗਾਤਾਰ ਸਰਗਰਮ ਹਨ ਅਤੇ ਜਲਦ ਹੀ ਕਈ ਨਵੇਂ ਪ੍ਰੋਜੈਕਟਸ ‘ਚ ਵੀ ਨਜ਼ਰ ਆਉਣਗੇ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

/ptc-punjabi/media/post_attachments/9086696a4d6d5cbb723c1f53ed369b0cd3a0c17709537bb7e21711c67f796043.webp)